ਜਬਰ-ਜ਼ਨਾਹ ਦੇ ਮਾਮਲੇ ’ਚ ਇਕ ਨਾਮਜ਼ਦ

01/24/2019 2:08:51 AM

ਨਥਾਣਾ, (ਬੱਜੋਆਣੀਆਂ) ਨਥਾਣਾ ਪੁਲਸ ਨੇ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਇਕ ਨੌਜਵਾਨ ਨੂੰ ਨਾਮਜ਼ਦ ਕਰ ਲਿਆ ਹੈ। 
ਜਬਰ-ਜ਼ਨਾਹ ਪੀਡ਼ਤ ਲਡ਼ਕੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਹ ਇਕ ਪ੍ਰਾਈਵੇਟ ਬੈਂਕ ’ਚ ਨੌਕਰੀ ਕਰਦੀ ਹੈ ਜਦ ਉਹ ਬੀਤੇ ਦਿਨੀਂ ਆਪਣੇ ਘਰ ਆਈ ਸੀ ਅਤੇ ਉਸ ਦੇ ਪਰਿਵਾਰ ਵਾਲੇ ਵਿਆਹ ’ਤੇ ਚਲੇ ਗਏ, ਉਹ ਆਪਣੇ ਘਰ ਕਮਰੇ ’ਚ ਟੀ. ਵੀ. ਵੇਖ ਰਹੀ ਸੀ ਤਾਂ ਉਸ ਦਾ ਹਮ-ਜਮਾਤੀ ਸੰਦੀਪ ਸਿੰਘ ਪੁੱਤਰ ਗੋਰਾ ਸਿੰਘ ਨੇ ਨਸ਼ੇ ਦੀ ਹਾਲਤ ’ਚ ਉਸ ਦੇ ਕਮਰੇ ਵਿਚ ਆ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੇਰੇ ਨਾਲ ਜ਼ਬਰਦਸਤੀ ਕੀਤੀ।
 ਉਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਸਬੰਧੀ ਦੱਸਿਆ ਤਾਂ ਉਹ ਉਸਨੂੰ ਜਾਨੋਂ ਮਾਰ ਦੇਵੇਗਾ ਪਰ ਕੁਝ ਦਿਨ ਬੀਤ ਜਾਣ ’ਤੇ ਪੀਡ਼ਤਾ ਨੇ ਆਪਣੀ ਮਾਂ ਨੂੰ ਜ਼ਬਰਦਸਤੀ ਬਾਰੇ ਦੱਸ ਦਿੱਤਾ ਅਤੇ ਪੁਲਸ ਰਿਪੋਰਟ ਦਰਜ ਕਰਵਾ ਦਿੱਤੀ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਕੇ ਅਗਲੀ ਕਾਰਵਾਈ ਅਾਰੰਭ ਦਿੱਤੀ ਹੈ।