5 ਹਜ਼ਾਰ ਦੇ ਕਰੀਬ ਅਜੇ ਵੀ ਖਾਲੀ ਪਈਆਂ ਹਨ ਨਰਸਿੰਗ ਕਾਲਜਾਂ ਦੀਆਂ ਸੀਟਾਂ

10/30/2019 4:19:21 PM

ਫਰੀਦਕੋਟ - ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਅਧੀਨ ਆਉਂਦੇ ਪੰਜਾਬ ਭਰ ਦੇ 103 ਨਿੱਜੀ ਕਾਲਜਾਂ 'ਚ 5 ਹਜ਼ਾਰ ਦੇ ਕਰੀਬ ਨਰਸਿੰਗ ਦੀਆਂ ਸੀਟਾਂ ਖਾਲੀ ਪਈਆਂ ਹਨ। ਉਕਤ ਸੀਟਾਂ ਨੂੰ ਭਰਨ ਲਈ ਵਾਕ-ਇਨ-ਕੌਂਸਲਿੰਗ ਪਿਛਲੇ ਇਕ ਮਹੀਨੇ ਤੋਂ 3 ਵਾਰ ਮੀਟਿੰਗਾਂ ਕਰ ਚੁੱਕਾ ਹੈ। ਖਾਲੀ ਪਈਆਂ ਇਨ੍ਹਾਂ ਸੀਟਾਂ ਨੂੰ ਭਰਨ ਦੀਆਂ ਬਹੁਤ ਸਾਰਿਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਕਤ ਨਿੱਜੀ ਕਾਲਜਾਂ ਤੋਂ ਇਲਾਵਾ 4 ਸਰਕਾਰੀ ਕਾਲਜ (ਫਰੀਦਕੋਟ, ਬਾਦਲ, ਜਲਾਲਾਬਾਦ ਅਤੇ ਗੋਇੰਦਵਾਲ ਸਾਹਿਬ) ਦੀਆਂ ਐੱਮ.ਐੱਸ.ਸੀ ਅਤੇ ਬੀ.ਐੱਸ.ਸੀ. ਦੀਆਂ ਸੀਟਾਂ ਵੀ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਨ ਲਈ ਸੰਸਥਾਵਾਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਜਾਣਕਾਰੀ ਅਨੁਸਾਰ ਹੋਮੀ ਬਾਬਾ ਕੈਂਸਰ ਹਸਪਤਾਲ ਸੰਗਰੂਰ ਅਤੇ ਯੂਨੀਵਰਸਿਟੀ ਕਾਲਡ ਆਫ ਨਰਸਿੰਗ 'ਚ ਵੀ 35 ਤੋਂ 16 ਸੀਟਾਂ ਖਾਲੀ ਪਈਆਂ ਹੋਈਆਂ ਹਨ, ਜਿਨ੍ਹਾਂ ਨੂੰ ਭਰਨ ਦੀਆਂ ਸੰਸਥਾਵਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਖਾਲੀ ਪਈਆਂ ਸੀਟਾਂ ਦੇ ਸਬੰਧ 'ਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸੈਂਜ ਦੇ ਵਿਦਿਆਰਥੀਆਂ ਨੇ 30 ਅਕਤੂਬਰ ਨੂੰ ਵਾਕ-ਇਨ-ਕਾਊਸਲਿੰਗ ਕਰਨ ਦਾ ਐਲਾਨ ਕੀਤਾ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਸੂਤਰਾਂ ਅਨੁਸਾਰ ਐੱਮ.ਐੱਸ.ਸੀ. ਦੀਆਂ 500, ਬੀ.ਐੱਸ.ਸੀ ਦੀਆਂ 3,500 ਅਤੇ ਬੀ.ਐੱਸ.ਸੀ. (ਪੋਸਟ ਬੇਸਿਕ) ਦੀਆਂ 2,200 ਸੀਟਾਂ ਖਾਲੀ ਪਈਆਂ ਹਨ। ਪੰਜਾਬ 'ਚ 103 ਨਿੱਜੀ ਕਾਲਜ ਅਤੇ 6 ਸਰਕਾਰੀ ਨਰਸਿੰਗ ਕਾਲਜ ਹਨ, ਜਿਨ੍ਹਾਂ ਅੰਦਰ ਬਹੁਤ ਸਾਰੀਆਂ ਭਰਤੀਆਂ ਕਰਨੀਆਂ ਅਜੇ ਬਾਕੀ ਹਨ। ਦੱਸ ਦੇਈਏ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਟੈਸਟ ਲੈ ਕੇ ਇਨ੍ਹਾਂ ਸਾਰੀਆਂ ਸੀਟਾਂ ਨੂੰ ਭਰ ਦਿੰਦਾ ਸੀ ਅਤੇ ਹੁਣ ਉਮੀਦਵਾਰ ਸਰਕਾਰੀ ਗਲਤ ਨੀਤੀਆਂ ਕਾਰਨ ਇਸ ਦੀ ਥਾਂ ਹੋਰਾਂ ਕੋਰਸਾਂ ਨੂੰ ਤਰਜ਼ੀਹ ਦੇਣ ਲੱਗ ਪਏ ਹਨ, ਜਿਸ ਕਾਰਨ ਸੀਟਾਂ ਖਾਲੀ ਰਹਿਣ ਲੱਗੀਆਂ ਹਨ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਰਜਿਸਟਰਾਰ ਗਿਆਨ ਚੰਦ ਅਹੀਰ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।

rajwinder kaur

This news is Content Editor rajwinder kaur