ਨਵਰਾਤਿਆਂ ਨੂੰ ਲੈ ਕੇ ਡੇਰਾ ਬਾਬਾ ਬੱਗੂ ਭਗਤ ’ਚ ਗੂੰਜੇ ਜੈਕਾਰੇ

10/08/2021 2:04:06 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਨਵਰਾਤਿਆਂ ਸਬੰਧ ਵਿਚ ਗਾਂਧੀ ਨਗਰ ਸਥਿਤ ਡੇਰਾ ਬਾਬਾ ਬੱਗੂ ਭਗਤ ਵਿਖੇ 7 ਦਿਨਾਂ ਸਮਾਗਮ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨਤਮਸਤਕ ਹੋਏ। ਅੱਜ ਦੂਜੇ ਦਿਨ ਵੀ ਕੰਜਕ ਪੂਜਨ ਕਰਕੇ ਸ਼ਰਧਾਲੂਆਂ ਨੇ ਮਾਂ ਦਾ ਆਸ਼ੀਰਵਾਦ ਲਿਆ। ਸਮਾਗਮ ਦੀ ਸ਼ੁਰੂਆਤ ਡੇਰੇ ਦੇ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਬਾਊ ਜੀ ਵੱਲੋਂ ਕੰਜਕ ਪੂਜਨ ਕਰਕੇ ਕੀਤਾ ਗਿਆ। ਇਸ ਦੌਰਾਨ ਹੀ ਡੇਰੇ ਅੰਦਰ ਅਖੰਡ ਜੋਤ ਲਗਾਤਾਰ ਚੱਲ ਰਹੀ ਹੈ। ਇਸ ਮੌਕੇ ਪੂਰਾ ਡੇਰਾ ਜੈ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਉਠਿਆ।

ਬਾਊ ਜੀ ਨੇ ਸਮਾਗਮ ਦੌਰਾਨ ਜਿੱਥੇ ਸ਼ਰਧਾਲੂਆਂ ਨੂੰ ਨਵਰਾਤਿਆਂ ਦੇ ਮਹੱਤਵ ਸਬੰਧੀ ਚਾਨਣਾ ਪਾਇਆ, ਉੱਥੇ ਹੀ ਮਾਤਾ ਦਾ ਆਸ਼ੀਰਵਾਦ ਲੈਣ ਲਈ ਸੱਚ ਦੇ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਂ ਆਪਣੇ ਪੁੱਤਰਾਂ ਦਾ ਕਦੇ ਵੀ ਬੁਰਾ ਨਹੀਂ ਕਰਦੀ, ਪਰ ਇਹ ਜ਼ਰੂਰ ਚਾਹੁੰਦੀ ਹੈ ਕਿ ਉਸ ਦੇ ਪੁੱਤਰ ਸਦਾ ਆਗਿਆਕਾਰੀ ਰਹਿਣ ਅਤੇ ਸੱਚ ਦੇ ਮਾਰਗ ’ਤੇ ਚੱਲਦੇ ਹੋਏ ਸਮਾਜ ਵਿਚ ਆਪਣਾ ਨਾਮ ਬਣਾਉਣ। ਡੇਰਾ ਦੇ ਭਜਨ ਗਾਇਕ ਵੱਲੋਂ ਪੇਸ਼ ਕੀਤੀਆਂ ਭੇਂਟਾਂ ਆਏ ਤੇਰੇ ਨਰਾਤੇ ਦਾਤੀਏ, ਅੱਜ ਲੱਗੀਆਂ ਨੇ ਰੌਣਕਾਂ ਮਈਆ ਦੇ ਦਰਬਾਰ, ਮਈਆ ਦੀਵਾਨੇ ਤੇਰੇ ਦਰਸ਼ਨ ਦੇ ਤੇਰਾ ਦਰ ਤੋਂ ਮੁਰਾਦਾਂ ਪਾਉਂਦੇ ਰਾਹੀਂ ਸ਼ਰਧਾਲੂਆਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਅੰਤ ਵਿਚ ਬਾਊ ਜੀ ਨੇ ਦੱਸਿਆ ਕਿ ਨਵਰਾਤਿਆਂ ਨੂੰ ਲੈ ਕੇ ਹਰ ਰੋਜ਼ ਸਵੇਰੇ ਸ਼ਾਮ ਕੰਜਕ ਪੂਜਨ ਅਤੇ ਆਰਤੀ ਹੋਵੇਗੀ।

Shyna

This news is Content Editor Shyna