ਨੌਸਰਵਾਜ਼ ਨੇ ਪਹਿਲਾਂ ਬਣਾਇਆ ਭਰੋਸਾ, ਬਾਅਦ ’ਚ ਮੋਟਰਸਾਈਕਲ ਲੈ ਹੋਇਆ ਫਰਾਰ

05/05/2022 1:23:05 PM

ਤਪਾ ਮੰਡੀ (ਮੇਸ਼ੀ) : ਖੇਤਰ ਵਿਚ ਦਿਨੋਂ-ਦਿਨ ਝਪਟਮਾਰਾਂ ਅਤੇ ਨੌਸਰਬਾਜ਼ ਠੱਗਾਂ ਕਰਕੇ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਮਾਮਲਾ ਤਪਾ ਮੰਡੀ ਦੇ ਅੰਦਰਲੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਜਿਥੇ ਪਿੰਡ ਮਹਿਤਾ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਕੌਰ ਸਿੰਘ ਸਮੇਤ ਮੋਬਾਈਲ ਠੀਕ ਕਰਵਾਉਣ ਲਈ ਤਪਾ ਆਏ ਸਨ ਪਰ ਜਦ ਉਹ ਹਲਵਾਈ ਦੀ ਦੁਕਾਨ ਵਿਚੋਂ ਪੂਰੀਆਂ ਖਾਕੇ ਬਾਹਰ ਨਿਕਲਣ ਲੱਗੇ ਤਾਂ ਇੱਕ ਅਣਪਛਾਤੇ ਠੱਗ ਵਿਅਕਤੀ ਨੇ ਉਨ੍ਹਾਂ ਦੀਆਂ ਪੂਰੀਆਂ ਦੇ ਪੈਸੇ ਦੇਣ ਦੀ ਗੱਲ ਕਹਿ ਕੇ ਆਪਣੇ ਭਰੋਸੇ ਵਿੱਚ ਲੈ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਇਸ ਤੋਂ ਬਾਅਦ ਉਸ ਨੇ ਮੋਟਰਸਾਈਕਲ ’ਤੇ ਗੇੜਾ ਲਾਉਣ ਲਈ ਕਿਹਾ ਤਾਂ ਉਪਰੋਕਤ ਠੱਗ ਵਿਅਕਤੀ ਨੂੰ ਉਨ੍ਹਾਂ ਨੇ ਆਪਣੇ ਮੋਟਰਸਾਈਕਲ ਦੀ ਚਾਬੀ ਦੇ ਦਿੱਤੀ, ਜਿਸ ਤੋਂ ਬਾਅਦ ਵਿਅਕਤੀ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਹੋ ਗਿਆ।  ਜਿਸ ਦੀ ਸੂਚਨਾ  ਸਿਟੀ ਪੁਲਸ ਤਪਾ ਦੇ ਇੰਚਾਰਜ ਗੁਰਪਾਲ ਸਿੰਘ ਨੂੰ ਦਿੱਤੀ ਜੋ ਮੌਕੇ ’ਤੇ ਪੁੱਜ ਗਏ ਜ਼ਾਇਜਾ ਲੈਂਦੇ ਜਾਂਚ ਸ਼ੁਰੂ ਕਰ ਦਿੱਤੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Meenakshi

This news is News Editor Meenakshi