ਕੁਦਰਤੀ ਆਫਤ ਨਾਲ ਮਕਾਨਾਂ ਦੇ ਹੋਏ ਨੁਕਸਾਨ ਦਾ ਵਿੱਤ ਮੰਤਰੀ ਨੇ 50-50 ਹਜ਼ਾਰ ਰੁਪਏ ਮੁਆਵਜ਼ਾ

10/16/2018 1:10:36 PM

ਮਾਨਸਾ (ਮਿੱਤਲ)— ਪਿਛਲੇ ਦਿਨੀਂ ਬਾਰਿਸ਼ਾਂ ਨਾਲ ਮਾਨਸਾ ਕੈਂਚੀਆਂ ਦੇ ਵਾਸੀ ਨਿਸ਼ਾਨ ਸਿੰਘ ਅਤੇ ਰਾਜਿਵਿੰਦਰ ਕੌਰ ਖਿਆਲਾ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਸਨ। ਇਨ੍ਹਾਂ ਪੀੜਤ ਪਰਿਵਾਰਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕੋਟੇ ਵਿੱਚੋਂ 50-50 ਹਜ਼ਾਰ ਰੁਪਏ ਮਕਾਨ ਦੀ ਮੁਰੰਮਤ ਕਰਵਾਉਣ ਲਈ ਡਰਾਫਟ ਅਤੇ ਨਾਲ ਨਿਯੁਕਤੀ ਪੱਤਰ ਮਾਨਸਾ ਹਲਕੇ ਦੀ ਸੇਵਾਦਾਰ ਡਾ: ਮਨੋਜ ਬਾਲਾ ਅਤੇ ਮੈਂਬਰ ਜ਼ਿਲਾ ਪ੍ਰੀਸ਼ਦ ਬਬਲਜੀਤ ਖਿਆਲਾ ਰਾਹੀਂ ਪੀੜਤ ਪਰਿਵਾਰ ਦੇ ਮੁੱਖੀ ਰਾਜਵਿੰਦਰ ਕੌਰ ਪਤਨੀ ਨਛੱਤਰ ਸਿੰਘ ਮਲਕਪੁਰ ਖਿਆਲਾ ਅਤੇ ਨਿਸ਼ਾਨ ਸਿੰਘ ਵਾਸੀ ਮਾਨਸਾ ਕੈਂਚੀਆਂ ਨੂੰ ਸੋਂਪੇ।

ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਲੋੜਵੰਦਾਂ ਅਤੇ ਗਰੀਬ ਵਰਗ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਰਹਿਣਗੀਆਂ। ਇਹ ਪੰਜਾਬ ਸਰਕਾਰ ਦਾ ਇੱਕ ਸੰਕਪਲ ਹੈ ਕਿ ਕੁਦਰਤੀ ਆਫਤ ਨਾਲ ਘਰਾਂ ਜਾਂ ਉਪਜਾਊ ਫਸਲਾਂ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਸਰਕਾਰ ਵੱਲੋਂ ਦੇਣ ਦੇ ਲੋਕ ਵਾਅਦੇ ਕੀਤੇ ਗਏ ਹਨ ਪਰ ਲੋਕਾਂ ਨੂੰ ਵੀ ਪੰਜਾਬ ਸਰਕਾਰ ਦਾ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਨਿਰਮਲ ਸਿੰਘ ਖਿਆਲਾ, ਗੁਰਮੀਤ ਸਿੰਘ, ਬਲਾਕ ਕਾਂਗਰਸ ਬੁਢਲਾਡਾ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।