ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਰੋਕਣ ਲਈ ਨਗਰ ਪੰਚਾਇਤ ਚੀਮਾ ਦੇ ਮੁਲਾਜ਼ਮਾਂ ਨੇ ਕੱਟੇ ਚਲਾਨ

10/14/2020 3:26:28 PM

ਚੀਮਾ ਮੰਡੀ(ਗੋਇਲ)-ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਬਾਰੇ ਪਟਿਆਲਾ ਦੇ ਹੁਕਮਾਂ ਤਹਿਤ ਨਗਰ ਪੰਚਾਇਤ ਚੀਮਾ ਦੇ ਕਾਰਜ ਸਾਧਕ ਅਫ਼ਸਰ ਮਨਿੰਦਰ ਪਾਲ ਸਿੰਘ ਦੀ ਅਗਵਾਈ 'ਚ ਨਗਰ ਪੰਚਾਇਤ ਚੀਮਾ ਸ਼ਹਿਰ ਹਦੂਦ ਅੰਦਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਸੈਨੇਟਰੀ ਇੰਸਪੈਕਟਰ ਸੰਜੇ ਗੁਲਾਟੀ, ਕਲਰਕ ਰਾਜ ਕੁਮਾਰ, ਅਮਰਜੀਤ, ਜਗਸੀਰ ਸਿੰਘ ਵੱਲੋਂ ਤਕਰੀਬਨ 80 ਦੁਕਾਨਾਂ ਅਤੇ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਜਿੱਥੇ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ ਹਨ ਉੱਥੇ 18 ਦੁਕਾਨਾਂ ਅਤੇ ਰੇਹੜੀਆਂ ਦੇ ਚਲਾਨ ਵੀ ਕੱਟੇ ਗਏ ਹਨ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ।

Aarti dhillon

This news is Content Editor Aarti dhillon