ਅੰਮ੍ਰਿਤਧਾਰੀ ਬਜ਼ੁਰਗ ਵਿਅਕਤੀ ਦੇ ਹੋਏ ਕਤਲ ਨੂੰ ਲੈ ਕੇ ਐੱਸ.ਐੱਸ.ਪੀ. ਨੇ ਘਟਨਾ ਸਥਲ ਦਾ ਕੀਤਾ ਦੌਰਾ

01/20/2021 1:53:14 PM

ਗੁਰੂਹਰਸਹਾਏ (ਆਵਲਾ): ਬੀਤੇ ਮੰਗਲਵਾਰ ਦੀ ਰਾਤ ਅਤੇ ਸਵੇਰ ਦੇ ਦੌਰਾਨ ਹੋਏ 52ਸਾਲਾ ਸਿੱਖ ਅਮ੍ਰਿਤਧਾਰੀ ਬਜ਼ੁਰਗ ਵਿਅਕਤੀ ਮਲੂਕ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਗੁਰੂਹਰਸਹਾਏ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।ਜਿਸ ਦੌਰਾਨ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋ ਲਾਸ਼ ਨੂੰ ਫਰੀਦਕੋਟ ਮੁਕਤਸਰ ਬਾਈ ਪਾਸ ਤੇ ਰੱਖਕੇ ਧਰਨਾ ਲਗਾਇਆ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਜਦੋ ਤੱਕ ਕਾਤਲ ਨਹੀਂ ਫੜੇ ਜਾਣਗੇ ਓਦੋ ਤੱਕ ਧਰਨਾ ਜਾਰੀ ਰਹੇਗਾ।

ਪਰ ਪੁਲਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਵੱਲੋ ਮ੍ਰਿਤਕ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਾਤਲਾਂ ਨੂੰ ਇੱਕ ਹਫਤੇ ਦੇ ਅੰਦਰ ਵਿੱਚ ਫੜ ਲਿਆ ਜਾਵੇਗਾ।ਤਾਂ ਜਾ ਕੇ ਪਰਿਵਾਰ ਨੇ ਧਰਨਾ ਸਮਾਪਤ ਕੀਤਾ ਸੀ। ਜਿਸ ਦੌਰਾਨ ਫਿਰੋਜ਼ਪੁਰ ਦੇ ਐੱਸ.ਐੱਸ.ਪੀ.ਸਰਦਾਰ ਭੁਪਿੰਦਰ ਸਿੰਘ ਨੇ ਅੱਜ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਕਾਤਲਾਂ ਨੂੰ ਜਲਦ ਤੋ ਜਲਦ ਫੜ੍ਹ ਲਿਆ ਜਾਵੇਗਾ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਮ੍ਰਿਤਕ ਮਲੂਕ ਸਿੰਘ ਪੁੱਤਰ ਗੋਪਾਲ ਸਿੰਘ ਦੇ ਹੋਏ ਕਤਲ ਦੇ ਕੁਝ ਸਬੂਤ ਮਿਲੇ ਹਨ ਅਤੇ ਉਨ੍ਹਾਂ ਸਬੂਤਾਂ ਦੇ ਆਧਾਰ ਤੇ ਕਾਤਲਾ ਨੂੰ ਜਲਦੀ ਫੜ ਲਿਆ ਜਾਵੇਗਾ ਅਤੇ ਸੱਚ ਵੀ ਸਾਹਮਣੇ ਲਿਆਇਆ ਜਾਵੇਗਾ ਕਿ ਕਿਹਡ਼ੇ ਕਾਰਨਾਂ ਕਰਕੇ ਇਹ ਕਤਲ ਹੋਇਆ ਹੈ।ਇਸ ਮੌਕੇ ਐੱਸ.ਪੀ.ਐੱਚ.ਫਿਰੋਜ਼ਪੁਰ ਬਲਵੀਰ ਸਿੰਘ,ਡੀ.ਐਸ.ਪੀ. ਜਗਦੀਸ਼ ਕੁਮਾਰ,ਡੀ.ਐੱਸ.ਪੀ. ਰਵਿੰਦਰ ਸਿੰਘ, ਥਾਣਾ ਮੁਖੀ ਜਸਵਿੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।

Shyna

This news is Content Editor Shyna