ਨਗਰ ਕੌਂਸਲ ਚੋਣਾਂ ’ਚ ਕਾਂਗਰਸ ਦੀ ਧੱਕੇਸ਼ਾਹੀ ਚੱਲਣ ਨਹੀਂ ਦਿੱਤੀ ਜਾਵੇਗੀ: ਅਕਾਲੀ ਆਗੂ

01/27/2021 11:59:44 AM

ਤਪਾ ਮੰਡੀ (ਸ਼ਾਮ, ਗਰਗ): ਨਗਰ ਕੌਂਸਲ ਚੋਣਾਂ ’ਚ ਅਕਾਲੀ ਦਲ ਹਲਕਾ ਭਦੌੜ ਦੀ ਸਬ-ਡਵੀਜ਼ਨ ਤਪਾ ਮੰਡੀ ਦੀਆਂ ਸਮੁੱਚੀਆਂ ਪੰਦਰਾਂ ਸੀਟਾਂ ’ਤੇ ਜਿੱਤ ਦਰਜ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੋੜ ਦੇ ਇੰਚਾਰਜ ਸਤਨਾਮ ਸਿੰਘ ਰਾਗੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਰਨਾਲਾ ਤੋਂ ਦਿਹਾਤੀ ਪ੍ਰਧਾਨ ਬਾਬਾ ਟੈਕ ਸਿੰਘ ਧਨੌਲਾ ਅਤੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀਂ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ ਦੇ ਸ਼ੈਲਰ ਵਿਖੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ, ਜਿਸ ਦੇ ਚੱਲਦਿਆਂ ਉਹ ਆਪਣੇ ਮਹਿਬੂਬ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਯਾਦ ਕਰਨ ਲੱਗ ਪਏ ਹਨ।

ਉਨ੍ਹਾਂ ਕਿਹਾ ਕਿ ਨਾ ਸਿਰਫ਼ ਅਕਾਲੀ ਦਲ ਇਨ੍ਹਾਂ ’ਚ ਚੋਣਾਂ ’ਚ ਜਿੱਤ ਦਰਜ ਕਰੇਗਾ, ਸਗੋਂ 2022 ਦੀਆਂ ਚੋਣਾਂ ’ਚ ਆਪਣੀ ਸਰਕਾਰ ਵੀ ਬਣਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੁੱਝ ਲੀਡਰਾਂ ਵਲੋਂ ਆਪਣੇ ਉਮੀਦਵਾਰਾਂ ਨੂੰ ਇਹ ਕਹਿ ਕੇ ਚੋਣ ਲੜਾਈ ਜਾ ਰਹੀ ਹੈ ਕਿ ਸਾਨੂੰ ਵੋਟਾਂ ਪਵਾਉਣ ਦੀ ਲੋੜ ਨਹੀਂ ਸਗੋਂ ਅਸੀਂ ਤਾਂ ਜੇਤੂ ਉਮੀਦਵਾਰਾਂ ਦਾ ਐਲਾਨ ਹੀ ਕਰਨਾ ਹੈ। ਪਰ ਕਾਂਗਰਸ ਸਰਕਾਰ ਦੇ ਲੀਡਰ ਏ ਭੁੱਲ ਰਹੇ ਹਨ ਕਿ ਹਲਕਾ ਭਦੌੜ ਅੰਦਰ ਉਨ੍ਹਾਂ ਦੀ ਇਸ ਤਰ੍ਹਾਂ ਮਨ ਮਰਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਮੌਕੇ ਬੋਲਦਿਆਂ ਸਤਨਾਮ ਸਿੰਘ ਰਾਹੀਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਇਸ ਗੱਲ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਕਿ ਕਾਂਗਰਸੀਆਂ ਵਲੋਂ ਇਨ੍ਹਾਂ ਚੋਣਾਂ ’ਚ ਧੱਕੇਸ਼ਾਹੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਜਦੋਂ ਪੱਤਰਕਾਰਾਂ ਵਲੋਂ ਕਿਸਾਨੀ ਅੰਦੋਲਨ ’ਚ ਹਮਦਰਦੀ ਪ੍ਰਗਟ ਕਰਨ ਗਏ ਸਵਾਲ ਦਾ ਜਵਾਬ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਜਦੋਂ ਕਿਸਾਨਾਂ ਵਲੋਂ ਸਾਰੀਆਂ ਰਾਜਨੀਤੀ ਪਾਰਟੀਆਂ ਨੂੰ ਇਹ ਮਨ੍ਹਾ ਕੀਤਾ ਹੋਇਆ ਹੈ ਕਿ ਕੋਈ ਵੀ ਰਾਜਨੀਤੀ ਪਾਰਟੀ ਉਨ੍ਹਾਂ ਦੇ ਅੰਦੋਲਨ ਦਾ ਹਿੱਸਾ ਨਾ ਬਣੇ ਤਾਂ ਧੱਕੇ ਨਾਲ ਇਹ ਲੋਕ ਰਾਜਨੀਤੀ ਕਰਨ ਕਿਉਂ ਜਾ ਰਹੇ ਹਨ, ਕਿਉਂਕਿ ਲੋਕ ਕਾਂਗਰਸ ਨੂੰ ਦਿਲੋਂ ਨਫ਼ਰਤ ਕਰਦੇ ਹਨ। ਇਸ ਮੌਕੇ ਉਗਰ ਸੈਨ ਮੋੜ, ਰਾਕੇਸ਼ ਟੋਨਾ, ਦੀਪਕ ਕੁਮਾਰ, ਨਾਗਰ ਸਿੰਘ ਨਾਗੋ, ਸੰਦੀਪ ਵਿੱਕੀ ਆਦਿ ਹਾਜ਼ਰ ਸਨ। 

Shyna

This news is Content Editor Shyna