ਮਾਂ ਨੇ ਦੱਸੇ ਹੈਲਮੇਟ ਦੇ ਫਾਇਦੇ ਤਾਂ 7 ਸਾਲ ਦੀ ਬੱਚੀ ਹੈਲਮੇਟ ਪਾ ਲੋਕਾਂ ਨੂੰ ਕਰਨ ਲੱਗੀ ਜਾਗਰੂਕ

04/11/2022 3:17:49 PM

ਪਟਿਆਲਾ : ਬੇਸ਼ੱਕ ਬਹੁਤ ਸਾਰੇ ਲੋਕ ਟੂ-ਵ੍ਹੀਲਰ ਚਲਾਉਂਦੇ ਸਮੇਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੈਲਮੇਟ ਨਹੀਂ ਪਾਉਂਦੇ ਪਰ ਪਟਿਆਲਾ ਸ਼ਹਿਰ 'ਚ ਇਕ 7 ਸਾਲ ਦੀ ਬੱਚੀ ਚੌਕ-ਚੌਰਾਹਿਆਂ ’ਚ ਆਪਣੀ ਮਾਂ ਨਾਲ ਖੜ੍ਹੀ ਹੋ ਕੇ ਸਵੇਰ-ਸ਼ਾਮ ਲੋਕਾਂ ਨੂੰ ਹੈਲਮੇਟ ਪਾਉਣ ਲਈ ਪ੍ਰੇਰਿਤ ਕਰਦੀ ਨਜ਼ਰ ਆ ਰਹੀ ਹੈ। ਰਾਵਿਆ ਨਾਂ ਦੀ ਇਹ ਬੱਚੀ 2 ਘੰਟੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਨੌਕਰੀ ਕਰਦੀ ਹੈ ਅਤੇ ਬੱਚੀ ਉਸ ਨੂੰ ਰੋਜ਼ ਹੈਲਮੇਟ ਪਾ ਕੇ ਜਾਂਦੇ ਹੋਏ ਦੇਖਦੀ ਹੈ।

ਇਹ ਵੀ ਪੜ੍ਹੋ : ਮਾਸੂਮ ਬੱਚੇ ਨੂੰ ਖੇਤਾਂ 'ਚ ਲਿਜਾ ਖੂੰਖਾਰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ

ਇਕ ਦਿਨ ਬੱਚੀ ਨੇ ਮੈਨੂੰ ਪੁੱਛਿਆ ਕਿ ਮੰਮਾ, ਤੁਸੀਂ ਹੈਲਮੇਟ ਕਿਉਂ ਪਾਉਂਦੇ ਹੋ ਤਾਂ ਮੈਂ ਉਸ ਨੂੰ ਜਵਾਬ ਦਿੰਦਿਆਂ ਕਿਹਾ ਕਿ ਬੇਟਾ, ਮੈਂ ਆਪਣੀ ਸੁਰੱਖਿਆ ਲਈ ਹੈਲਮੇਟ ਪਾਉਂਦੀ ਹਾਂ ਕਿਉਂਕਿ ਇਸ ਨਾਲ ਜਾਨ ਬਚਦੀ ਹੈ। ਫਿਰ ਉਸ ਨੇ ਪੁੱਛਿਆ ਕਿ ਸਾਰੇ ਲੋਕ ਇਸ ਤਰ੍ਹਾਂ ਕਿਉਂ ਨਹੀਂ ਕਰਦੇ? ਇਸ ਤੋਂ ਬਾਅਦ ਰਾਵਿਆ ਨੇ ਕਿਹਾ ਕਿ ਮੈਂ ਹੈਲਮੇਟ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਾਂਗੀ। ਬੇਟੀ ਦਾ ਇਹ ਹੈਰਾਨ ਕਰਨ ਵਾਲਾ ਫੈਸਲਾ ਸੁਣ ਕੇ ਮੈਂ ਉਸ ਨੂੰ ਮਨ੍ਹਾ ਨਹੀਂ ਕਰ ਸਕੀ। ਹੁਣ ਮੈਂ ਤੇ ਮੇਰੀ ਬੱਚੀ ਸ਼ਹਿਰ ਦੇ ਚੌਕ-ਚੌਰਾਹਿਆਂ ’ਤੇ ਖੜ੍ਹੇ ਹੋ ਕੇ ਸਵੇਰ-ਸ਼ਾਮ ਹੈਲਮੇਟ ਪਾ ਕੇ ਹੱਥ ’ਚ ਇਕ ਸਲੋਗਨ ਫੜ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ।

ਇਹ ਵੀ ਪੜ੍ਹੋ : ਕਾਂਗਰਸ ਵਿਧਾਇਕ ਦਲ ਦਾ ਪ੍ਰਧਾਨ ਬਣ ਬਾਜਵਾ ਨੇ ਮਾਝਾ ਬ੍ਰਿਗੇਡ ਨੂੰ ਦਿੱਤੀ ਪਟਕਣੀ

ਰਾਵਿਆ ਜਿਮਨਾਸਟਿਕ ਤੇ ਤਾਈਕਵਾਂਡੋ ਦੀ ਖਿਡਾਰਨ ਹੈ। ਮਾਂ ਸੰਤੋਸ਼ ਨੇ ਦੱਸਿਆ ਕਿ ਉਹ ਪਾਵਰਕਾਮ ’ਚ ਨੌਕਰੀ ਕਰਦੀ ਹੈ। ਬੇਟੀ ਦੇ ਕਹਿਣ ’ਤੇ ਹੈਲਮੇਟ ਲੈ ਦਿੱਤਾ। ਰਾਵਿਆ ਨੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਹੈਲਮੇਟ ਪਾਉਣ ਲਈ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ। ਮਾਂ ਸੰਤੋਸ਼ ਨੇ ਦੱਸਿਆ ਕਿ ਬੇਟੀ ਰਾਵਿਆ ਦੀ ਇਸ ਪਹਿਲ ਤੋਂ ਮੈਨੂੰ ਬਹੁਤ ਖੁਸ਼ੀ ਮਿਲੀ ਹੈ।

Harnek Seechewal

This news is Content Editor Harnek Seechewal