ਮੋਗਾ ਜ਼ਿਲ੍ਹੇ ’ਚ ਕੋਰੋਨਾ ਦੇ 56 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

09/20/2020 3:21:40 AM

ਮੋਗਾ, (ਸੰਦੀਪ ਸ਼ਰਮਾ)- ਜ਼ਿਲ੍ਹੇ ਵਿਚ ਕੋਵਿਡ-19 ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਵਿਚ ਪਿਛਲੇ ਦਿਨਾਂ ਤੋਂ 56 ਕੋਰੋਨਾ ਪਾਜ਼ੇਟਿਵ ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ਦੀ ਜ਼ਿਆਦਾਤਰ ਉਮਰ 45 ਤੋਂ 50 ਦੇ ਦਰਮਿਆਨ ਸੀ, ਜੋ ਵੱਖ-ਵੱਖ ਬੀਮਾਰੀਆਂ ਨਾਲ ਵੀ ਗ੍ਰਸਤ ਦੱਸੇ ਜਾ ਰਹੇ ਹਨ, ਉਥੇ ਅੱਜ ਤੱਕ ਵਿਭਾਗ ਵਲੋਂ 38, 188 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 35,760 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਸਿਹਤ ਵਿਭਾਗ ਨੇ ਅੱਜ ਆਪਣੀ ਰਿਪੋਰਟ ਵਿਚ 27 ਪਾਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ 1988 ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਅਨੁਸਾਰ ਜ਼ਿਲੇ ਵਿਚ ਅੱਜ ਆਏ ਪਾਜ਼ੇਟਿਵ ਮਾਮਲੇ ਵਿਚ 16 ਮਰੀਜ਼ ਆਰ. ਟੀ. ਪੀ. ਸੀ. ਆਰ. ਅਤੇ 11 ਮਰੀਜ਼ ਐਂਟੀਜ਼ਨ ਦੇ ਜ਼ਰੀਏ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਪਾਜ਼ੇਟਿਵ ਪਾਏ ਗਏ ਹਨ ਅਤੇ ਹੁਣ ਵੀ ਵਿਭਾਗ ਨੂੰ 256 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ ਅਤੇ ਜ਼ਿਲੇ ਵਿਚ ਹੁਣ 406 ਐਕਟਿਵ ਮਾਮਲੇ ਹਨ।

ਅੱਜ 312 ਸ਼ੱਕੀ ਲੋਕਾਂ ਦੇ ਜਾਂਚ ਲਈ ਸੈਂਪਲ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਵਲੋਂ ਦਰਜ ਅੰਕੜੇ ਅਨੁਸਾਰ ਅੱਜ ਤੱਕ ਜ਼ਿਲੇ ਵਿਚ ਸਾਹਮਣੇ ਆਏ ਕੁਲ ਪਾਜ਼ੇਟਿਵ ਮਾਮਲਿਆ ਵਿਚੋਂ 1526 ਲੋਕ ਕੋਰੋਨਾ ਮਹਾਮਾਰੀ ਮਾਤ ਦੇ ਚੁੱਕੇ ਹਨ, ਜਿਨ੍ਹਾਂ ਨੂੰ ਤੰਦਰੁਸਤ ਹੋਣ ਦੇ ਬਾਅਦ ਘਰਾਂ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ 312 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਾਮਲੇ ਪਿੰਡ ਕਾਹਨ ਸਿੰਘ ਵਾਲਾ, ਦੌਧਰ, ਕੋਕਰੀ ਕਲਾਂ, ਕਸਬਾ ਨਿਹਾਲ ਸਿੰਘ ਵਾਲਾ ਸਮੇਤ ਜ਼ਿਲੇ ਦੇ ਵੱਖ-ਵੱਖ ਕਸਬਿਆਂ ਨਾਲ ਸਬੰਧਤ ਹਨ।

Bharat Thapa

This news is Content Editor Bharat Thapa