ਰੈਡੀਮੇਡ ਕੱਪੜੇ ਦੀ ਦੁਕਾਨ ''ਚੋਂ ਲੱਖਾਂ ਦਾ ਮਾਲ ਚੋਰੀ

12/04/2020 3:15:58 PM

ਮੋਗਾ (ਆਜ਼ਾਦ): ਅੰਮ੍ਰਿਤਸਰ ਰੋਡ ਮੋਗਾ 'ਤੇ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਦੇ ਤਾਲੇ ਤੋੜ ਕੇ ਅਣਪਛਾਤੇ ਚੋਰਾਂ ਵਲੋਂ ਦੁਕਾਨ 'ਚ ਪਿਆ ਸਾਰਾ ਮਾਲ ਚੋਰੀ ਕਰ ਕੇ ਲੈ ਜਾਣ ਦਾ ਪਤਾ ਲੱਗਾ ਹੈ। ਚੋਰੀ ਦੀ ਘਟਨਾ ਦਾ ਪਤਾ ਲੱਗਣ 'ਤੇ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ, ਸਹਾਇਕ ਥਾਣੇਦਾਰ ਜਗਮੋਹਨ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੋਡ ਮੋਗਾ 'ਤੇ 'ਬਰੈਂਡ ਹੱਟ' ਨਾਂ ਦੀ ਰੈਡੀਮੇਡ ਕੱਪੜੇ ਦੀ ਦੁਕਾਨ ਹੈ। 

ਇਹ ਵੀ ਪੜ੍ਹੋ : ਰਦਨਾਕ: 7 ਫੇਰਿਆਂ ਤੋਂ ਪਹਿਲਾਂ ਲਾੜੇ ਸਮੇਤ 6 ਦੀ ਮੌਤ, ਲਾੜੀ ਲਈ ਸਜਾਏ ਘਰ 'ਚ ਰੱਖੀਆਂ ਲਾਸ਼ਾਂ (ਤਸਵੀਰਾਂ)

ਦੁਕਾਨ ਦੇ ਸੰਚਾਲਕ ਹਰਜਿੰਦਰ ਸਿੰਘ ਨਿਵਾਸੀ ਪਿੰਡ ਲੰਢੇਕੇ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਦੁਕਾਨ 'ਚੋਂ ਅਣਪਛਾਤੇ ਚੋਰ ਸਾਰਾ ਰੈਡੀਮੇਡ ਕੱਪੜਾ ਚੋਰੀ ਕਰ ਕੇ ਲੈ ਗਏ, ਜਿਸ ਦਾ ਪਤਾ ਸਾਨੂੰ ਸਵੇਰੇ ਦੁਕਾਨ ਖੋਲ੍ਹਣ ਸਮੇਂ ਲੱਗਾ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਆਸ-ਪਾਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫ਼ੁਟੇਜ਼ ਨੂੰ ਖ਼ੰਗਾਲਿਆ ਜਾ ਰਿਹਾ ਹੈ ਪਰ ਅਜੇ ਤੱਕ ਚੋਰੀ ਦਾ ਕੋਈ ਸੁਰਾਗ ਮਿਲ ਨਹੀਂ ਸਕਿਆ। ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

Baljeet Kaur

This news is Content Editor Baljeet Kaur