ਮੋਗਾ ਦੀਆਂ ਕੁੜੀਆਂ ਨੇ ਐਂਨਕਾਉਂਟਰ ''ਤੇ ਮਨਾਈ ਖੁਸ਼ੀ

12/06/2019 1:36:47 PM

ਮੋਗਾ (ਵਿਪਨ)—ਅੱਜ ਪੂਰੇ ਦੇਸ਼ 'ਚ ਇਸ ਗੱਲ ਦੀ ਖੁਸ਼ੀ ਜਤਾਈ ਜਾ ਰਹੀ ਹੈ ਕਿ ਹੈਦਰਾਬਾਦ ਪੁਲਸ ਨੇ ਉਹ ਕਰ ਦਿਖਾਇਆ ਹੈ ਜੋ ਜਨਤਾ ਦੀ ਮੰਗ ਸੀ। ਬੀਤੇ ਦਿਨੀਂ ਹੈਦਰਾਬਾਦ 'ਚ ਹੋਏ ਮਹਿਲਾ ਡਾਕਟਰ ਨਾਲ ਅਤਿਆਚਾਰ ਦੇ ਦੋਸ਼ੀਆਂ ਨੂੰ ਪੁਲਸ ਨੇ ਅੱਜ ਚਾਰਾਂ ਦੋਸ਼ੀਆਂ ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਐਂਨਕਾਉਂਟਰ ਕਰ ਦਿੱਤਾ ਹੈ। ਉੱਥੇ ਅੱਜ ਮੋਗਾ ਦੇ ਇਕ ਨਿੱਜੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਗੱਲ ਦੀ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਦੀ ਪੁਲਸ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਲਾਤਕਾਰੀਆਂ 'ਤੇ ਠੱਲ੍ਹ ਪਵੇਗੀ।

Shyna

This news is Content Editor Shyna