ਲਾਪਤਾ ਹੋਏ ਨੌਜਵਾਨ ਦੀ ਘੱਗਰ ''ਚੋਂ ਮਿਲੀ ਲਾਸ਼

12/04/2019 11:13:42 PM

ਸਰਦੂਲਗੜ੍ਹ,(ਚੋਪੜਾ)- ਪਿਛਲੇ ਕਈ ਦਿਨਾਂ ਤੋਂ ਲਾਪਤਾ ਹੋਏ ਨੋਜਵਾਨ ਅਮ੍ਰਿਤਪਾਲ ਸਿੰਘ (23) ਪੁੱਤਰ ਜਗਸੀਰ ਸਿੰਘ ਵਾਸੀ ਵਾਰਡ ਨੰਬਰ 05 ਦੀ ਲਾਸ਼ ਪਿੰਡ ਰੋੜਕੀ ਕੋਲੋ ਘੱਗਰ ਦਰਿਆ ਵਿੱਚੋ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.À. ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਨੇ ਪਲਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸਦਾ ਲੜਕਾ ਅਮ੍ਰਿਤਪਾਲ ਸਿੰਘ 30 ਨਵੰਬਰ ਤੋਂ ਘਰੋਂ ਲਾਪਤਾ ਸੀ, ਜਿਸਦੀ ਨਜਦੀਕੀ ਰਿਸ਼ਤੇਦਾਰੀਆਂ ਅਤੇ ਹੋਰ ਥਾਵਾਂ ਤੇ ਕਾਫੀ ਭਾਲ ਕੀਤੀ ਗਈ। ਅੱਜ ਉਸਦੀ ਲਾਸ਼ ਪਿੰਡ ਰੋੜਕੀ ਨਜ਼ਦੀਕ ਘੱਗਰ ਦਰਿਆ ਵਿੱਚੋ ਮਿਲੀ ਹੈ। ਜਿਸਦੀ ਮੌਤ ਘੱਗਰ ਵਿੱਚ ਅਚਾਨਕ ਡੁੱਬ ਜਾਣ ਕਰਕੇ ਹੋਈ ਹੈ। ਪੁਲਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Bharat Thapa

This news is Content Editor Bharat Thapa