ਘਰ ਤੋਂ ਅਚਾਨਕ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ''ਚੋਂ ਬਰਾਮਦ

08/21/2019 5:39:10 PM

ਅਬੋਹਰ (ਸੁਨੀਲ) : ਬੀਤੇ ਦਿਨੀਂ ਘਰ ਤੋਂ ਲਾਪਤਾ ਹੋਏ ਦੁਤਰਾਂਵਾਲੀ ਵਾਸੀ ਨੌਜਵਾਨ ਦੀ ਲਾਸ਼ ਅੱਜ ਪਿੰਡ ਸਪਾਂਵਾਲੀ ਨੇੜੇ ਨਹਿਰ 'ਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪਹੁੰਚੀ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗਿਆਨ ਪ੍ਰਕਾਸ਼ ਉਰਫ ਜਿੰਦੂ (25) 19 ਅਗਸਤ ਨੂੰ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਦੀ ਭਾਲ ਪਰਿਵਾਰ ਵਾਲਿਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਸੀ। ਭਾਲ ਦੌਰਾਨ ਬੀਤੇ ਦਿਨੀਂ ਉਸ ਦੇ ਕੱਪੜੇ ਅਤੇ ਬੂਟ ਪਿੰਡ ਚੱਕੜਾ ਦੇ ਨੇੜੀਓ ਲੰਘਦੀ ਨਹਿਰ ਦੇ ਨੇੜੇ ਬਰਾਮਦ ਹੋਏ, ਜਿਸ ਦੀ ਸੂਚਨਾ ਪਰਿਵਾਰ ਵਾਲਿਆਂ ਨੇ ਨਰ ਸੇਵਾ ਸੰਮਤੀ ਪ੍ਰਧਾਨ ਰਾਜੂ ਚਰਾਇਆ ਤੇ ਪੁਲਸ ਨੂੰ ਦਿੱਤੀ। ਗੋਤਾਂਖੋਰਾਂ ਵਲੋਂ ਭਾਲ ਕਰਨ 'ਤੇ ਉਸ ਦੀ ਲਾਸ਼ ਸਪਾਂਵਾਲੀ ਨੇੜੇ ਲੰਘਦੀ ਨਹਿਰ 'ਚ ਬਰਾਮਦ ਹੋ ਗਈ।

rajwinder kaur

This news is Content Editor rajwinder kaur