ਔਰਤ ਨੂੰ ਗੁੰਮਰਾਹ ਕਰਕੇ ਲੁੱਟੀਆਂ ਵਾਲੀਆਂ, ਬੇਹੋਸ਼ੀ ਦੀ ਹਾਲਤ ’ਚ ਸੁੱਟੀ ਓਵਰ ਬ੍ਰਿਜ ’ਤੇ

01/08/2021 10:10:56 AM

ਬੁਢਲਾਡਾ  (ਬਾਂਸਲ) : ਸਥਾਨਕ ਬੱਸ ਸਟੈਡ ਅੰਦਰ ਇੱਕ ਔਰਤ ਨੂੰ ਨਸ਼ੀਲੀ ਦਵਾਈ ਸੁੰਘਾ ਕੇ ਦੋ ਔਰਤਾਂ ਵਲੋਂ ਆਪਣੇ ਸਾਥੀ ਦੀ ਮਦਦ ਨਾਲ ਵਾਲੀਆਂ ਪੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੰਦਰਾ ਬਸਤੀ ਸੁਨਾਮ ਦੀ ਵਸਨੀਕ ਵਿਜੇ ਕੁਮਾਰੀ (50) ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਦੇ ਸਮਾਗਮ ’ਚ ਸ਼ਾਮਲ ਹੋਣ ਲਈ ਸੁਨਾਮ ਤੋਂ ਰਤੀਆ ਜਾਣ ਲਈ ਬੁਢਲਾਡਾ ਦੇ ਬੱਸ ਸਟੈਡ ’ਤੇ ਪੁੱਜੀਆਂ ਤਾਂ ਉਸ ਨੂੰ ਦੋ ਔਰਤਾਂ ਵਲੋਂ ਜਾਣ ਪਛਾਣ ਦੀ ਕੋਸ਼ਿਸ਼ ਕਰਦਿਆ ਖ਼ੁੱਦ ਆਪਣੀ ਕਾਰ ਰਾਹੀ ਰਤੀਆ ਵਲੋਂ ਜਾਣ ਦੀ ਗੱਲ ਕਹੀ ਤਾਂ ਉਕਤ ਔਰਤ ਉਨ੍ਹਾਂ ਦੇ ਝਾਂਸੇ ’ਚ ਆ ਗਈ, ਜਿਥੇ ਉਸ ਨੂੰ ਕਾਰ ’ਚ ਬਿਠਾਉਂਦਿਆ ਹੀ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ’ਤੇ ਉਸ ਨਾਲ ਲੁੱਟਖੋਹ ਕਰਕੇ ਸੁੱਟ ਦਿਤਾ ਗਿਆ।

ਚਸ਼ਮਦੀਦਾਂ ਵਲੋਂ ਇਹ ਘਟਨਾ ਦੇਖਣ ਤੋਂ ਉਪਰੰਤ ਪੁਲਸ ਨੂੰ ਇਤਲਾਹ ਦਿੱਤੀ ਗਈ। ਮੌਕੇ ’ਤੇ ਪੁਲਸ ਗਸ਼ਤ ਪਾਰਟੀ ਸਹਾਇਕ ਥਾਣੇਦਾਰ ਸੰਪੁਰਨ ਸਿੰਘ ਪੁੱਜੇ। ਮੌਕੇ ’ਤੇ ਡੀ.ਐੱਸ. ਪੀ. ਬਲਜਿੰਦਰ ਸਿੰਘ ਪੰਨੂ, ਐੱਸ. ਐੱਚ. ਓ. ਗੁਰਲਾਲ ਸਿੰਘ ਨੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਉਕਤ ਔਰਤਾਂ ਨੇ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਉਣ ਉਪਰੰਤ ਦੱਸਿਆ ਕਿ ਉਕਤ ਦੋਸ਼ੀ ਔਰਤਾਂ ਨੇ ਰਸਤੇ ਦਾ ਝਾਂਸਾ ਦੇ ਕੇ ਕੋਈ ਨਸ਼ੀਲੀ ਦਵਾਈ ਸੁੰਘਾ ਦਿੱਤੀ ਅਤੇ ਉਨ੍ਹਾਂ ਨਾਲ ਲੁੱਟਖੋਹ ਕੀਤੀ। ਪੁਲਸ ਨੇ ਸ਼ਹਿਰ ਦੇ ਬਾਹਰ ਲੱਗੇ ਚੋਕਾ ’ਚ ਸੀ. ਸੀ. ਟੀ. ਵੀ. ਕੈਮਰੇ ਖਗਾਲਣੇ ਸ਼ੁੂਰੁ ਕਰ ਦਿੱਤੇ ਹਨ।

 

Anuradha

This news is Content Editor Anuradha