ਆਸਟਰੇਲੀਆ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ, 2 ਖਿਲਾਫ਼ ਮਾਮਲਾ ਦਰਜ

09/03/2019 1:05:53 AM

ਮਾਨਸਾ (ਜੱਸਲ)-ਪੁੱਤਰ ਨੂੰ ਆਸਟਰੇਲੀਆ ਭੇਜਣ ਦੇ ਚੱਕਰ ’ਚ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਇਕ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਪਿੰਡ ਪੰਧੇਰ ਆਪਣੇ ਲਡ਼ਕੇ ਗੁਰਦੀਪ ਸਿੰਘ ਨੂੰ ਆਸਟਰੇਲੀਆ ਭੇਜਣ ਦੇ ਚੱਕਰ ’ਚ ਇਕ ਵਿਅਕਤੀ ਦੇ ਸੰਪਰਕ ’ਚ ਆਇਆ, ਜਿੱਥੇ ਉਸਦੇ ਦਫ਼ਤਰ ’ਚ ਇਕ ਔਰਤ ਵੀ ਕੰਮ ਕਰਦੀ ਸੀ, ਜਿੱਥੇ ਉਸ ਨੇ ਆਪਣੇ ਲਡ਼ਕੇ ਨੂੰ ਆਸਟਰੇਲੀਆ ਭੇਜਣ ਲਈ ਉਕਤ ਦੋਵਾਂ ਨੂੰ 4 ਲੱਖ ਰੁਪਏ ਨਕਦ ਅਤੇ 7 ਲੱਖ 70 ਹਜ਼ਾਰ ਰੁਪਏ ਆਪਣੀ ਪਤਨੀ ਦੇ ਭੀਖੀ ਸਥਿਤ ਬੈਂਕ ਖਾਤੇ ’ਚੋਂ ਆਰ.ਟੀ.ਜੀ.ਐੱਸ. ਰਾਹੀਂ ਦੇ ਦਿੱਤੇ। ਉਪਰੰਤ ਉਕਤ ਦੋਵਾਂ ਨੇ ਨਾ ਤਾਂ ਲਡ਼ਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ, ਜਿਸ ’ਤੇ ਪੀਡ਼ਤ ਸੁਖਵਿੰਦਰ ਸਿੰਘ ਨੇ ਜ਼ਿਲਾ ਪੁਲਸ ਮੁਖੀ ਮਾਨਸਾ ਕੋਲ ਸ਼ਿਕਾਇਤ ਕਰ ਕੇ ਇਨਸਾਫ਼ ਦੀ ਮੰਗ ਕੀਤੀ, ਜਿਸ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ ’ਤੇ ਥਾਣਾ ਭੀਖੀ ਦੀ ਪੁਲਸ ਨੇ ਉਕ ਤ ਦੋਵਾਂ ਖਿਲਾਫ ਧਾਰਾ 420,120 ਬੀ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Karan Kumar

This news is Content Editor Karan Kumar