‘ਕੌਮੀ ਬੇਟੀ ਦਿਵਸ’ ਮੌਕੇ ਸਾਰਿਆਂ ਨੂੰ ਆਪਣੀ ਬੇਟੀ ਨਾਲ ਸੈਲਫੀ ਸਾਂਝੀ ਕਰਨ ਦਾ ਸੁਨੇਹਾ

01/24/2020 12:58:59 AM

ਮਾਨਸਾ,(ਮਿੱਤਲ)- ਕੌਮੀ ਬੇਟੀ ਦਿਵਸ ਮੌਕੇ ‘ਮੇਰੀ ਬੇਟੀ ਮੇਰਾ ਮਾਣ’ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੁਆਰਾ ਸਭ ਨੂੰ ਆਪਣੀ ਬੇਟੀ ਨਾਲ ਸੈਲਫੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਬੇਟੀਆਂ ਪ੍ਰਤੀ ਸਮਾਜ ’ਚ ਸਾਕਾਰਤਮਕ ਸੁਨੇਹਾ ਫੈਲਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੌਮੀ ਬੇਟੀ ਦਿਵਸ ਮੌਕੇ ਸਾਰੇ ਆਪਣੀ ਬੇਟੀ ਨਾਲ ਫੋਟੋ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ ਮਾਨਸਾ ਦੇ ਫੇਸਬੁੱਕ ਪੇਜ ’ਤੇ ‘ਮੇਰੀ ਬੇਟੀ ਮੇਰਾ ਮਾਣ’ ਹੈਸ਼ਟੈਗ ਨਾਲ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਬੇਟੀਆਂ ’ਚ ਉਤਸ਼ਾਹ ਅਤੇ ਉਨ੍ਹਾਂ ਪ੍ਰਤੀ ਬਰਾਬਰਤਾ ਦਾ ਸੁਨੇਹਾ ਫੈਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਵੀ ਹਰ ਖੇਤਰ ’ਚ ਮੁੰਡਿਆਂ ਦੇ ਸਮਾਨ ਮੌਕੇ ਪ੍ਰਦਾਨ ਕੀਤੇ ਜਾ ਸਕਣ ਅਤੇ ਸਮਾਜ ’ਚ ਇਕ ਚੰਗਾ ਸੁਨੇਹਾ ਪਹੁੰਚਦਾ ਕੀਤਾ ਜਾ ਸਕੇ। ਅੱਜ ਵੱਖ-ਵੱਖ ਜ਼ਿਲਾ ਅਧਿਕਾਰੀਆਂ ਅਤੇ ਆਮ ਲੋਕਾਂ ਦੁਆਰਾ ਆਪਣੀਆਂ ਬੇਟੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।

Bharat Thapa

This news is Content Editor Bharat Thapa