ਦਿਮਾਗੀ ਤੌਰ ’ਤੇ ਪ੍ਰੇਸ਼ਾਨ ਅੌਰਤ ਨੇ ਰੇਲ ਗੱਡੀ ਥੱਲੇ ਆ ਕੇ ਕੀਤੀ ਖੁਦਕੁਸ਼ੀ

10/18/2018 5:54:10 AM

 ਸੰਗਤ ਮੰਡੀ, (ਮਨਜੀਤ)- ਬਠਿੰਡਾ-ਬੀਕਾਨੇਰ ਰੇਲਵੇ ਲਾਇਨ ’ਤੇ ਪੈਂਦੇ ਪਿੰਡ ਫੁੱਲੋਂ ਮਿੱਠੀ ਵਿਖੇ ਪਿੰਡ ਦੀ ਇਕ ਅੌਰਤ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਸਵੇਰ ਸਮੇਂ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 
ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਜਗਸੀਰ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਇਸੇ ਪ੍ਰੇਸ਼ਾਨੀ ਦੇ  ਕਾਰਨ ਉਸ ਨੇ ਸਵੇਰ ਸਮੇਂ ਬਠਿੰਡਾ ਵਲੋਂ ਤੋਂ ਆਉਦੀ ਕਾਲਕਾ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ।