ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਸਮੂਹਿਕ ਵਿਆਹਾਂ ਲਈ ਵਰਕਰਾਂ ਦੀਆਂ ਡਿਉਟੀਆਂ ਲਗਾਈਆਂ

02/16/2020 12:07:34 AM

ਬੁਢਲਾਡਾ (ਮਨਜੀਤ)- ਪਿਛਲੇ ਕਈ ਸਾਲਾਂ ਤੋਂ ਜ਼ਰੂਰਤਮੰਦ ਲੋਕਾਂ ਦਾ ਆਸਰਾ ਬਣੀ ਸ਼ਹਿਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ 8 ਮਾਰਚ ਨੂੰ ਕੀਤੇ ਜਾ ਰਹੇ ਵਿਧਵਾ ਆਸ਼ਰਿਤ ਅਤੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਲਈ ਡਿਉਟੀਆਂ ਲਗਾਈਆਂ ਗਈਆਂ।ਸੰਸਥਾ ਦੇ ਮੁੱਖ ਸੇਵਾਦਾਰ ਮਾ: ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਆਗੂ ਕੁਲਵਿੰਦਰ ਸਿੰਘ ਸੇਵਾ ਮੁਕਤ ਈ. ਓ. ਨੇ ਦੱਸਿਆ ਕਿ ਸੰਸਥਾ ਵੱਲੋਂ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਵਿਧਵਾ ਆਸ਼ਰਿਤ ਪਰਿਵਾਰਾਂ ਅਤੇ ਜਰੂਰਤਮੰਦ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾਣਗੇ। ਇਸ ਮੌਕੇ ਸੰਸਥਾ ਦੇ 2019-19 ਅਤੇ 2019-20 ਦੇ ਹਿਸਾਬ ਕਿਤਾਬ ਸਬੰਧੀ ਕਿਤਾਬਚਾ ਜਾਰੀ ਕਰਨ ਦੀ ਰਸਮ ਹਲਕਾ ਵਿਧਾਇਕ ਬੁੱਧ ਰਾਮ ਪ੍ਰਿਸੀਪਲ, ਯੂ.ਐਸ.ਏ ਨਿਵਾਸੀ ਜਸਵਿੰਦਰ ਸਿੰਘ,ਪ੍ਰਮਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਵਲੋਂ ਅਦਾ ਕੀਤੀ ਗਈ।ਸੰਬੋਧਨ ਕਰਦਿਆ ਮਾ : ਕੁਲਵੰਤ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ 200 ਲੋੜਵੰਦ ਵਿਧਵਾ ਆਸ਼ਰਿਤ ਪਰਿਵਾਰਾਂ ਨੂੰ ਮਹੀਨਾਵਾਰ ਮੁਫਤ ਰਾਸ਼ਨ ਦੀ ਸੇਵਾ ਨਿਰੰਤਰ ਦਿੱਤੀ ਜਾ ਰਹੀ ਹੈ ਜਿਸ ਉਪਰ ਹਰ ਸਾਲ ਪ੍ਰਤੀ ਪਰਿਵਾਰ ਪੰਜ ਹਜ਼ਾਰ ਦੇ ਕਰੀਬ ਖਰਚਾ ਆ ਰਿਹਾ ਹੈ।ਇਸੇ ਤਰ੍ਹਾਂ ਇਨ੍ਹਾਂ ਹੀ ਪਰਿਵਾਰਾਂ ਦੇ ਪੜ੍ਹ ਰਹੇ ਬੱਚਿਆਂ ਲਈ ਹਰ ਸਾਲ ਲੋੜ ਅਨੁਸਾਰ ਕਿਤਾਬਾਂ,ਕਾਪੀਆਂ,ਪੈਨ ਅਤੇ ਹੋਰ ਪੜ੍ਹਾਈ ਨਾਲ ਸਬੰਧਤ ਸਮੱਗਰੀ ਦਿੱਤੀ ਜਾਂਦੀ  ਹੈ।ਸਭਾ ਦੇ ਆਗੂ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਬੁਢਲਾਡਾ ਸ਼ਹਿਰ ਵਿਖੇ ਨਾ ਮਾਤਰ ਫੀਸ ਤੇ ਪੀ ਡੀ ਐਸ ਸੈਂਟਰ ਖੋਲਿਆ ਗਿਆ ਹੈ ਜਿਸ ਵਿੱਚ ਨਵੋਦਿਆ ਟੈਸਟ ਦੀ ਤਿਆਰੀ, ਬੈਂਕਾਂ ਸਮੇਤ ਪੰਜਾਬ ਤੇ ਕੇਂਦਰ ਸਰਕਾਕਰ ਦੀਆਂ ਨੌਕਰੀਆਂ ਲਈ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਹੁਣ ਅੱਠਵੀ ਤੇ ਦਸਵੀਂ ਦੇ ਗਰੀਬ ਤੇ ਜਰੂਰਤਮੰਦ ਬੱਚਿਆਂ ਦੀ ਟਿਊਸ਼ਨ ਵੀ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਆਹਾਂ ਲਈ ਯੋਗਦਾਨ ਪਾਉਣ ਦੇ ਇੱਛੁਕ ਦਾਨੀ ਸੱਜਣ ਕੇਂਦਰ ਦੇ ਗਰਲਜ਼ ਸਕੂਲ ਨਜਦੀਕ ਸਥਿਤ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।ਇਸ ਮੌਕੇ ਜਸਵਿੰਦਰ ਸਿੰਘ ਆੜ੍ਹਤੀ, ਰਜਿੰਦਰ ਸਿੰਘ ਝੰਡਾ, ਬਲਵੀਰ ਸਿੰਘ ਕੈਂਥ, ਮਨਜਿੰਦਰ ਸਿੰਘ ਬਿੱਟੂ ਬੱਤਰਾ,ਸੁਰਜੀਤ ਸਿੰਘ ਟੀਟਾ, ਡਾ: ਬਲਦੇਵ ਰਾਜ ਕੱਕੜ, ਅਮਨਪ੍ਰੀਤ ਸਿੰਘ ਅਨੇਜਾ,  ਸੇਵਾ ਮੁਕਤ ਹੌਲਦਾਰ ਅਵਤਾਰ ਸਿੰਘ ,ਗਿਆਨੀ ਰਾਮ ਸਿੰਘ, ਮਿਸਤਰੀ ਮਿੱਠੂ ਸਿੰਘ, ਗੁਰਚਰਨ ਸਿੰਘ ਮਲਹੋਤਰਾ ਆਦਿ ਮੌਜੂਦ ਸਨ।

Bharat Thapa

This news is Content Editor Bharat Thapa