ਸਹੁਰੇ ਪਰਿਵਾਰ ਤੋਂ ਦੁਖੀ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਤਨੀ ਸਮੇਤ 4 ਖ਼ਿਲਾਫ਼ ਮਾਮਲਾ ਦਰਜ

08/05/2022 1:53:54 PM

ਜ਼ੀਰਾ(ਗੁਰਮੇਲ ਸੇਖਵਾਂ) : ਇਕ 28 ਸਾਲਾ ਵਿਆਹੇ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਮਖੂ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਸਮੇਤ 4 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਪੁੱਤਰ ਗੁਰਨਾ ਸਿੰਘ ਵਾਸੀ ਖਡੂਰ ਨੇ ਪੁਲਸ ਨੂੰ ਦਿੱਤੇ ਬਿਆਨਾ ਵਿੱਚ ਦੋਸ਼ ਲਗਾਉਂਦਿਆਂ ਕਿ ਉਸਦੇ ਮੁੰਡੇ ਗੁਰਦਿੱਤ ਸਿੰਘ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਜਸਵੀਰ ਕੌਰ ਉਰਫ਼ ਜੱਸੀ ਨਾਲ ਹੋਇਆ ਸੀ ਤੇ ਦੋਵੇਂ ਪਤੀ-ਪਤਨੀ ਦੀ ਕਰੀਬ ਅੱਧੇ ਮਹੀਨੇ ਬਾਅਦ ਹੀ ਅਣ-ਬਣ ਸ਼ੁਰੂ ਹੋ ਗਈ ਸੀ।

ਇਹ ਵੀ ਪੜ੍ਹੋ- ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਮਾਨ ਨੇ ਕਹੀਆਂ ਅਹਿਮ ਗੱਲਾਂ

ਜਿਸ ਤੋਂ ਬਾਅਦ ਪਿਛਲੇ ਕਰੀਬ 3 ਮਹੀਨਿਆਂ ਤੋਂ ਜਸਵੀਰ ਕੌਰ ਆਪਣੇ ਪੇਕੇ ਘਰ ਬੈਠੀ ਰਹਿ ਰਹੀ ਸੀ , ਜਿਸਨੂੰ ਵਾਪਸ ਲਿਆਉਣ ਲਈ ਉਨ੍ਹਾਂ ਵੱਲੋਂ ਕਾਫ਼ੀ ਕੋਸਿਸ਼ ਕੀਤੀ ਗਈ। ਸ਼ਿਕਾਇਤ ਕਰਤਾ ਮੁਤਾਬਕ 3 ਅਗਸਤ ਨੂੰ ਵੀ ਉਹ ਆਪਣੀ ਨੂੰਹ ਨੂੰ ਲੈਣ ਗਏ ਸੀ ਪਰ ਜਸਵੀਰ ਕੌਰ ਦੇ ਪੇਕੇ ਨੇ ਜਸਵੀਰ ਕੌਰ ਨੂੰ ਨਹੀਂ ਤੋਰਿਆ ਤੇ ਉਸ ਦੇ ਲੜਕੇ ਗੁਰਦਿੱਤ ਸਿੰਘ ਨੇ ਘਰ ਆ ਕੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਖਾ ਲਈ ਜਿਸ ਨਾਲ ਗੁਰਦਿੱਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਜਸਵੀਰ ਕੌਰ ਉਰਫ ਜੱਸੀ, ਉਸਦੇ ਭਰਾ ਕਰਮ ਚੰਦ ਅਤੇ ਪਤਨੀ ਬਲਜਿੰਦਰ ਕੌਰ ਅਤੇ ਨਿਸ਼ਾਨ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto