ਮਹਾਨਗਰ ''ਚ ਨਗਰ ਨਿਗਮ ਦੀ ਕਾਰਵਾਈ, 2 ਸ਼ੋਅਰੂਮਾਂ ਸਮੇਤ ਕਈ ਫੈਕਟਰੀਆਂ ਸੀਲ

10/28/2022 12:56:21 AM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਵੀਰਵਾਰ ਨੂੰ ਨਾਜਾਇਜ਼ ਰੂਪ ’ਚ ਬਣੀਆਂ ਬਿਲਡਿੰਗਾਂ ਖਿਲਾਫ਼ ਸਖਤ ਕਾਰਵਾਈ ਕੀਤੀ ਗਈ, ਜਿਸ ਦੇ ਤਹਿਤ ਹੈਬੋਵਾਲ ਦੇ ਚੰਦਰ ਨਗਰ ’ਚ 3 ਫੈਕਟਰੀਆਂ ਤੇ 2 ਸ਼ੋਅਰੂਮ ਸੀਲ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੋਨ-ਡੀ ਦੀ ਬਿਲਡਿੰਗ ਬ੍ਰਾਂਚ ਦੇ ਏ. ਟੀ. ਪੀ. ਮਦਨਜੀਤ ਬੇਦੀ ਨੇ ਦੱਸਿਆ ਕਿ ਬੁੱਢੇ ਨਾਲੇ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ’ਚ 3 ਫੈਕਟਰੀਆਂ ਬਣਨ ਦੀ ਸ਼ਿਕਾਇਤ ਮਿਲੀ ਹੈ, ਜਿਸ ਦੇ ਆਧਾਰ ’ਤੇ ਫੈਕਟਰੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਪਰ ਉਨ੍ਹਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇਨ੍ਹਾਂ ਫੈਕਟਰੀਆਂ ਨੂੰ ਨਾਨ-ਕੰਪਾਊਂਡੇਬਲ ਕੈਟਾਗਰੀ ’ਚ ਹੋਣ ਕਾਰਨ ਸੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਗ੍ਰਹਿ ਮੰਤਰੀਆਂ ਦੀ ਕੌਮੀ ਕਾਨਫਰੰਸ ’ਚ CM ਮਾਨ ਨੇ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਨੂੰ ਲੈ ਕੇ ਕੀਤੀ ਇਹ ਮੰਗ

ਇਸ ਕਾਰਵਾਈ ਦੌਰਾਨ ਮੇਨ ਰੋਡ ’ਤੇ ਬਣੇ 2 ਸ਼ੋਅਰੂਮ ਸਾਹਮਣੇ ਆਏ, ਜਿਨ੍ਹਾਂ ਵੱਲੋਂ ਪਾਰਕਿੰਗ ਅਤੇ ਹਾਊਸ ਲੇਨ ਲਈ ਜਗ੍ਹਾ ਨਹੀਂ ਛੱਡੀ ਗਈ, ਜਿਸ ਦੇ ਮੱਦੇਨਜ਼ਰ ਉੱਚ ਅਫਸਰਾਂ ਦੀ ਮਨਜ਼ੂਰੀ ਲੈ ਕੇ 2 ਸ਼ੋਅਰੂਮ ਵੀ ਸੀਲ ਕਰ ਦਿੱਤੇ ਗਏ ਹਨ।

ਸਿਵਲ ਲਾਈਨਜ਼ ਸ਼ਮਸ਼ਾਨਘਾਟ ਨੇੜੇ ਚੱਲ ਰਹੇ ਕਮਰਸ਼ੀਅਲ ਯੂਨਿਟਾਂ ਨੂੰ ਵੰਡੇ ਨੋਟਿਸ

ਨਗਰ ਨਿਗਮ ਦੀ ਟੀਮ ਵੱਲੋਂ ਸਿਵਲ ਲਾਈਨਜ਼ ਸ਼ਮਸ਼ਾਨਘਾਟ ਨੇੜੇ ਚੱਲ ਰਹੇ ਕਮਰਸ਼ੀਅਲ ਯੂਨਿਟਾਂ ਨੂੰ ਵੀ ਨੋਟਿਸ ਵੰਡੇ ਗਏ ਹਨ। ਇਨ੍ਹਾਂ ’ਚ ਕੁਝ ਫੈਕਟਰੀਆਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਰਿਹਾਇਸ਼ੀ ਇਲਾਕਿਆਂ ’ਚ ਨਾਜਾਇਜ਼ ਰੂਪ ਵਿਚ ਕਮਰਸ਼ੀਅਲ ਗਤੀਵਿਧੀਆਂ ਕਰਨ ਦੇ ਦੋਸ਼ ’ਚ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਸੀਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਨਵ-ਵਿਆਹੇ ਮੁੰਡੇ ਦੀ ਹਸਪਤਾਲ 'ਚ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਗੰਭੀਰ ਦੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh