ਸਾਬਕਾ ਸੰਸਦੀ ਸਕੱਤਰ ਨਕੱਈ ਅਤੇ ਕੌਂਸਲਰ ਗੁਰਮੇਲ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

04/03/2020 6:34:15 PM

ਮਾਨਸਾ (ਮਨਜੀਤ ਕੌਰ) - ਸਥਾਨਕ ਸ਼ਹਿਰ ਦੇ ਵਾਰਡ ਨੰ: 3 ਵਿਖੇ ਮੌਜੂਦਾ ਕੌਂਸਲਰ ਠੇਕੇਦਾਰ ਗੁਰਮੇਲ ਸਿੰਘ ਵਲੋਂ ਲੋੜਵੰਦ ਪਰਿਵਾਰਾਂ ਨੂੰ ਕਰਫਿਊ ਦੌਰਾਨ ਸੁੱਕਾ ਰਾਸ਼ਨ ਵੰਡਣ ਦੀ ਸਹਾਇਤਾ ਮੁਹਿੰਮ ਚਲਾਈ ਗਈ ਹੈ, ਇਸ ਵਿਚ ਉਹ ਸੈਂਕੜੇ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਚੁੱਕੇ ਹਨ। ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਅੱਜ ਦੁਪਹਿਰ ਬਾਅਦ ਲੋੜਵੰਦਾਂ ਨੂੰ ਰਾਸ਼ਨ ਵੰਡਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਕੌਂਸਲਰ ਗੁਰਮੇਲ ਸਿੰਘ ਦਾ ਇਹ ਕਾਰਜ ਮਾਨਵਤਾ ਦੀ ਸੇਵਾ ਲਈ ਚੁੱਕਿਆ ਗਿਆ ਅਹਿਮ ਕਦਮ ਹੈ, ਜਿਸ ਨਾਲ ਗਰੀਬ ਪਰਿਵਾਰ ਦੋ ਵਕਤ ਦੀ ਰੋਟੀ ਖਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਹੋਰਨਾਂ ਵਾਰਡਾਂ ਵਿਚ ਇਹ ਕਾਰਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅਤੇ ਸੂਬੇ ਦੇ ਲੋਕ ਸੰਕਟ ਦੀ ਘੜੀ ਵਿਚ ਗੁਰੂ ਸਾਹਿਬਾਨਾਂ ਵਲੋਂ ਸਾਨੂੰ ਅਜਿਹੇ ਮੌਕਿਆਂ ’ਤੇ ਦਿਨ ਦੁੱਖੀਆਂ ਅਤੇ ਗਰੀਬ ਲੋਕਾਂ ਦੀ ਬਾਂਹ ਫੜਣ ਦਾ ਉਪਦੇਸ਼ ਦਿੱਤਾ ਗਿਆ।

ਕੌਂਸਲਰ ਗੁਰਮੇਲ ਸਿੰਘ ਠੇਕੇਦਾਰ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਬਿਪਤਾ ਦੀ ਘੜੀ ਵਿਚ ਆਪਣੇ ਸ਼ਹਿਰ ਦੇ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਨ, ਜਿਸ ਦੀ ਹਿੰਮਤ ਤੇ ਬਖਸ਼ਿਸ਼ ਪ੍ਰਮਾਤਮਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਜ਼ਿਲਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਇਸਤਰੀ ਅਕਾਲੀ ਦਲ ਦੀ ਜ਼ਿਲਾ ਸਿਮਰਜੀਤ ਕੌਰ ਸਿੰਮੀ, ਕੌਂਸਲਰ ਜੁਗਰਾਜ ਸਿੰਘ ਰਾਜੂ ਦਰਾਕਾ, ਬੱਬੀ ਰੋਮਾਣਾ, ਗੋਪਾਲ ਰਾਜ ਪਾਲੀ ਮੌਜੂਦ ਸਨ।

ਸਿਟੀ ਪੁਲਸ ਨੇ ਸ਼ਹਿਰ ਦੇ ਲੋਕਾਂ ਨੂੰ ਸਖਤੀ ਨਾਲ ਨਾ ਇੱਕਠੇ ਹੋਣ ਲਈ ਕੀਤੀ ਤਾੜਨਾ
ਜ਼ਿਲਾ ਪੁਲਸ ਮੁੱਖੀ ਡਾ. ਨਰਿੰਦਰ ਭਾਰਗਵ ਦੀਆਂ ਹਦਾਇਤਾਂ ’ਤੇ ਲੱਗੇ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਨ ਲਈ ਸਿਟੀ ਪੁਲਸ ਵਲੋਂ ਹਰ ਗਲੀ-ਮੁਹੱਲੇ ਵਿਚ ਬਾਹਰ ਨਿਕਲਣ ਵਾਲਿਆਂ ਨੂੰ ਘਰਾਂ ਵਿਚ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਸ਼ਹਿਰ ਬੁਢਲਾਡਾ ਵਿਚ ਗਸ਼ਤ ਕਰ ਰਹੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ, ਸਹਾਇਕ ਥਾਣੇਦਾਰ ਭੋਲਾ ਸਿੰਘ, ਏ.ਐੱਸ.ਆਈ ਅਵਤਾਰ ਸਿੰਘ, ਏ.ਐੱਸ.ਆਈ ਗੁਰਮੇਲ ਸਿੰਘ, ਸਿਪਾਹੀ ਜਗਸੀਰ ਸਿੰਘ, ਅਜੈਬ ਸਿੰਘ, ਗੁਰਜੰਟ ਸਿੰਘ, ਗਗਨਦੀਪ ਕੌਰ, ਹਰਦੀਪ ਕੌਰ ਆਦਿਆਂ ਨੇ ਸ਼ਹਿਰ ਵਿਚ ਬਿਨ ਮਤਲਬ ਤੋਂ ਆਉਣ ਵਾਲੇ ਲੋਕਾਂ ਨੂੰ ਤਾੜਨਾ ਕਰਕੇ ਵਾਪਸ ਘਰਾਂ ਨੂੰ ਭੇਜਿਆ। ਉਨ੍ਹਾਂ ਘਰਾਂ ਤੋਂ ਬਾਹਰ ਕਈ-ਕਈ ਇੱਕਠੇ ਬੈਠੈ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਸੀਲ ਕੀਤੇ ਮੁਹੱਲਿਆ ਵਿਚ ਬੈਠਣ ਦੀ ਥਾਂ ਆਪਣੇ ਘਰ ਅਤੇ ਪਰਿਵਾਰ ਵਿਚ ਬੈਠਣ।

rajwinder kaur

This news is Content Editor rajwinder kaur