ਜ਼ਿਲ੍ਹੇ ਦੀਆਂ ਮੰਡੀਆਂ ’ਚ 63,09,102.5 ਕੁਇੰਟਲ ਕਣਕ ਦੀ ਹੋਈ ਆਮਦ

04/28/2021 2:10:22 PM

ਮੋਗਾ (ਗੋਪੀ ਰਾਊਕੇ): ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਾਇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿਚ 27 ਅਪ੍ਰੈਲ ਦੀ ਸ਼ਾਮ ਤੱਕ ਕੁੱਲ 63,09,102.5 ਕੁਇੰਟਲ ਕਣਕ ਪੁੱਜੀ। ਆਮਦ ਹੋਈ ਕਣਕ ’ਚੋਂ 61,07,733.5 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਭਾਵ ਆਮਦ ਕਣਕ ਦੀ ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 109 ਅਨਾਜ ਮੰਡੀਆਂ ਤੋਂ ਇਲਾਵਾ 162 ਹੋਰ ਅਸਥਾਈ ਯਾਰਡਾਂ ਨੂੰ ਖਰੀਦ ਸਟੇਸ਼ਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜ਼ਿਲ੍ਹੇ ਵਿਚ ਹੋਰ ਖਰੀਦ ਕੇਂਦਰ ਸਥਾਪਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਸੀਜ਼ਨ ਦੌਰਾਨ ਹੁਣ ਤੱਕ ਪਨਗ੍ਰੇਨ ਵੱਲੋਂ 19,08,563 ਕੁਇੰਟਲ ਕਣਕ, ਮਾਰਕਫੈਡ ਵੱਲੋਂ 14,99,053 ਕੁਇੰਟਲ ਕਣਕ, ਪਨਸਪ ਵੱਲੋਂ 13,65,042 ਕੁਇੰਟਲ ਕਣਕ, ਐਫ.ਸੀ.ਆਈ. ਵੱਲੋਂ 3,90,680 ਕੁਇੰਟਲ ਕਣਕ ਅਤੇ ਪੰਜਾਬ ਵੇਅਰਹਾਊਸ ਵੱਲੋਂ 9,44,395.5 ਕੁਇੰਟਲ ਕਣਕ 27 ਅਪ੍ਰੈਲ ਦੀ ਸ਼ਾਮ ਤੱਕ ਖਰੀਦੀ ਜਾ ਚੁੱਕੀ ਹੈ।

Shyna

This news is Content Editor Shyna