ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਵਿਅਕਤੀ ਨੇ ਕੀਤੀ ਖੁਦਕੁਸ਼ੀ

07/26/2019 7:21:05 PM

ਸਮਾਣਾ (ਦਰਦ)— 3 ਬੱਚਿਆਂ ਦੇ 40 ਸਾਲਾ ਪਿਉ ਤੇ ਮਾਨਸਿਕ ਪ੍ਰੇਸ਼ਾਨ ਵਿਅਕਤੀ ਵੱਲੋਂ ਤੜਕੇ ਸਵੇਰੇ ਆਪਣੇ ਘਰ 'ਚ ਫਾਹ ਲੈ ਕੇ ਆਤਮ-ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਗੁਰਬਖਸ਼ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਦਰਦੀ ਕਾਲੋਨੀ ਸਮਾਣਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਸਿਵਲ ਹਸਪਤਾਲ ਪਹੁੰਚੇ ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਪ੍ਰਾਈਵੇਟ ਤੌਰ 'ਤੇ ਪਸ਼ੂਆਂ ਦਾ ਇਲਾਜ ਕਰਦਾ ਉਸ ਦਾ ਪਤੀ ਕਈ ਸਾਲ ਪਹਿਲਾਂ ਆਪਣੀ ਮਾਤਾ ਦੀ ਹੋਈ ਮੌਤ ਤੋਂ ਬਾਅਦ ਡਿਪਰੈਸ਼ਨ 'ਚ ਸੀ। ਸ਼ੁੱਕਰਵਾਰ ਸਵੇਰੇ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਉਹ ਆਪਣੇ ਘਰੇਲੂ ਕੰਮ 'ਚ ਰੁੱਝੀ ਹੋਈ ਸੀ। ਸਾਢੇ ਅੱਠ ਵਜੇ ਕੰਮ-ਕਾਜ ਨਿਪਟਾ ਕੇ ਉਸ ਨੇ ਵੇਖਿਆ ਕਿ ਉਸ ਦਾ ਪਤੀ ਕਮਰੇ 'ਚ ਲੱਗੇ ਪੱਖੇ ਨਾਲ ਫਾਹ ਲੈ ਕੇ ਲਟਕਿਆ ਹੋਇਆ ਸੀ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।

KamalJeet Singh

This news is Content Editor KamalJeet Singh