ਬੱਸ ਦੀ ਟੱਕਰ ਕਾਰਨ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ

Friday, Nov 20, 2020 - 06:33 PM (IST)

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਵਿਖੇ ਇਕ ਪੀਆਰਟੀਸੀ ਬੱਸ ਚਾਲਕ ਨੇ ਐਕਟਿਵਾ ਸਵਾਰ ਇੱਕ ਬਜ਼ੁਰਗ ਦੀ ਭਿਆਨਕ ਟੱਕਰ ਕਾਰਨ ਮੌਤ ਹੋ ਗਈ। ਇਸ ਦੌਰਾਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜੀਰਕਪੁਰ ਦੇ ਨੇੜਲੇ ਪਿੰਡ ਦਾ ਇੱਕ ਬਜ਼ੁਰਗ ਐਕਟਿਵਾ 'ਤੇ ਸਵਾਰ ਹੋ ਕੇ ਜੋ ਕਿ ਸਵੇਰੇ ਕਰੀਬ 7 ਵਜੇ ਦੇ ਪਟਿਆਲਾ ਮਾਰਗ 'ਤੇ ਏਅਰਫੋਰਸ ਚੌਂਕ ਵੱਲ ਜਾ ਰਿਹਾ ਸੀ ਤਾਂ ਅੱਗੋਂ ਇੱਕ ਤੇਜ ਰਫ਼ਤਾਰ ਪੀ. ਆਰ. ਟੀ. ਸੀ. ਦੀ ਬੱਸ ਦੇ ਚਾਲਕ ਨੇ ਉਸ ਨੂੰ ਭਿਆਨਕ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਵਿਆਹ 'ਚ ਡੀ. ਜੇ. 'ਤੇ ਭੰਗੜੇ ਦੌਰਾਨ ਪਿਆ ਭੜਥੂ, ਖੂਨ ਨਾਲ ਲਥਪਥ ਹੋ ਜ਼ਮੀਨ 'ਤੇ ਡਿੱਗਾ ਬੱਚਾ

ਇਹ ਵੀ ਪੜ੍ਹੋ : ਆਖ਼ਰ ਮਿਲੀ ਮਨਜ਼ੂਰੀ : ਪ੍ਰਸ਼ਾਸਨ ਨੇ ਨਿਊ ਲੇਕ 'ਤੇ ਛੱਠ ਪੂਜਾ ਕਰਨ ਦੀ ਦਿੱਤੀ ਇਜਾਜ਼ਤ

ਜਿਸ ਕਰਕੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਬੱਸ ਚਾਲਕ ਇਸ ਘਟਨਾ ਨੂੰ ਵੇਖਦਿਆਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮੌਕੇ 'ਤੇ ਲੋਕਾਂ ਦੇ ਇੱਕਠ ਨੇ ਉਸ ਨੂੰ ਫੜਕੇ ਜੀਰਕਪੁਰ ਪੁਲਸ ਹਵਾਲੇ ਕਰ ਦਿੱਤਾ। ਇਸੇ ਦੌਰਾਨ ਮ੍ਰਿਤਕ ਬਜ਼ੁਰਗ ਦੀ ਲਾਸ਼ ਨੂੰ ਡੇਰਾਬੱਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਹਨ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਵਿਦਿਆਰਥੀ ਜਥੇਬੰਦੀਆਂ ਨੇ ਖ਼ੁਦ ਹੋਸਟਲ ਖੋਲ੍ਹ ਕੇ ਕੀਤਾ ਪਟਿਆਲਾ ਯੂਨੀਵਰਸਿਟੀ ਖੁੱਲ੍ਹਣ ਦਾ ਐਲਾਨ'

Anuradha

This news is Content Editor Anuradha