ਠੰਡ ਕਾਰਨ ਵਿਅਕਤੀ ਦੀ ਮੌਤ

01/19/2020 12:55:42 AM

ਖੰਨਾ, (ਜ. ਬ.)— ਕੜਾਕੇ ਦੀ ਠੰਡ ਕਾਰਨ ਇਕ ਰਿਕਸ਼ਾ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਥਾਣਾ ਸਿਟੀ -1 ਦੇ ਐੱਸ. ਐੱਚ. ਓ. ਕੁਲਜਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਪੂਰੀ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਭਿਜਵਾਇਆ ਹੈ, ਜਿੱਥੇ ਨਿਯਮਾਂ ਮੁਤਾਬਕ 72 ਘੰਟੇ ਤਕ ਲਾਸ਼ ਨੂੰ ਰੱਖਿਆ ਜਾਵੇਗਾ ।
ਜਾਣਕਾਰੀ ਅਨੁਸਾਰ ਸ਼ਨੀਵਾਰ ਪੁਲਸ ਨੂੰ ਸੂਚਨਾ ਦਿੰਦੇ ਹੋਏ ਕਿਸੇ ਰਾਹਗੀਰ ਨੇ ਦੱਸਿਆ ਕਿ ਖਾਲਸਾ ਸਕੂਲ ਰੋਡ 'ਤੇ ਸਥਿਤ ਕਿਰਾਏ ਦੇ ਮਕਾਨ 'ਚ ਇਕ ਵਿਅਕਤੀ ਮਰਿਆ ਪਿਆ ਹੈ, ਜਿਸਦੀ ਉਮਰ ਲੱਗਭਗ 50 ਸਾਲ ਦੇ ਕਰੀਬ ਦੱਸੀ ਗਈ ਹੈ। ਜਾਂਚ ਤੋਂ ਇਕ ਗੱਲ ਸਾਫ਼ ਹੋਈ ਕਿ ਇਸ ਰਿਕਸ਼ਾ ਚਾਲਕ ਦੀ ਮੌਤ ਠੰਡ ਨਾਲ ਹੋਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚਲ ਪਵੇਗਾ।

KamalJeet Singh

This news is Content Editor KamalJeet Singh