ਢਾਬੇ ''ਤੇ ਖੜ੍ਹੇ ਵਿਅਕਤੀ ਨੂੰ ਕਾਰ ਨੇ ਦਰੜਿਆ, ਮੌਤ

12/09/2019 8:58:04 PM

ਜਗਰਾਓਂ, (ਮਾਲਵਾ)— ਗੱਡੀ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਚੌਕੀ ਬੱਸ ਸਟੈਂਡ ਜਗਰਾਓਂ ਦੇ ਏ.ਐੱਸ.ਆਈ. ਬਹਾਦਰ ਸਿੰਘ ਅਨੁਸਾਰ ਗੁਰਚਰਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਜਗਰਾਓਂ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਉਹ ਟਰਾਲਾ ਚਲਾਉਂਦਾ ਹਾਂ ਤੇ ਉਸ ਨਾਲ ਸੁੱਖਾ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੂਰੜ ਪਾਤੜਾ ਕੰਮ ਕਰਦਾ ਸੀ। ਮੁਦਈ ਅਨੁਸਾਰ ਉਹ ਪਹਿਲਵਾਨ ਦਾ ਢਾਬਾ ਜਗਰਾਓਂ ਦੇ ਸਾਹਮਣੇ ਖੜੇ ਸਨ ਤਾਂ ਇਕ ਇਨੋਵਾ ਕਾਰ ਦੇ ਅਣਪਛਾਤੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਲਿਆ ਕੇ ਸੁੱਖਾ ਸਿੰਘ ਦੇ ਵਿਚ ਟੱਕਰ ਮਾਰੀ ਤੇ ਮੌਕੇ 'ਤੋਂ ਗੱਡੀ ਲੈ ਕੇ ਮੋਗਾ ਸਾਇਡ ਵੱਲ ਫਰਾਰ ਹੋ ਗਿਆ।
ਮੁਦਈ ਅਨੁਸਾਰ ਸੁੱਖਾ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ ਗਿਆ, ਜਿਥੋਂ ਉਸਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਸੁੱਖਾ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਜਗਰਾਓਂ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
 

KamalJeet Singh

This news is Content Editor KamalJeet Singh