ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਨੇ ਕੀਤੀ ਖੁਦਕੁਸ਼ੀ

10/21/2019 9:16:04 PM

ਲੁਧਿਆਣਾ, (ਰਿਸ਼ੀ)— ਲੇਬਰ ਕਾਲੋਨੀ 'ਚ 45 ਸਾਲਾ ਵਿਅਕਤੀ ਨੇ ਪਹਿਲਾਂ ਘਰ 'ਚ ਸ਼ਰਾਬ ਪੀਤੀ ਤੇ ਫਿਰ ਪੱਖੇ ਨਾਲ ਰੱਸੀ ਦੇ ਸਹਾਰੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਪਤਾ ਲਗਦੇ ਹੀ ਘਟਨਾ ਵਾਲੀ ਜਗ੍ਹਾ 'ਤੇ ਪੁੱਜੀ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਤਰਲੋਚਨ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਬਿਟਨ ਕੁਮਾਰ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤਰਲੋਚਨ ਆਟੋ ਚਾਲਕ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਇਸ ਕਾਰਨ 12 ਸਾਲ ਪਹਿਲਾਂ ਉਸ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ ਤੇ 2 ਸਾਲ ਪਹਿਲਾਂ ਡਾਕਟਰਾਂ ਨੇ ਵੀ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ ਪਰ ਫਿਰ ਵੀ ਉਸ ਨੇ ਕਿਸੇ ਦੀ ਨਹੀਂ ਮੰਨੀ। ਭਾਬੀ ਲਕਸ਼ਮੀ ਮੁਤਾਬਕ ਸੋਮਵਾਰ ਸਵੇਰ 11 ਵਜੇ ਮਾਰਕੀਟ ਵਿਚ ਸਾਮਾਨ ਲੈਣ ਗਈ ਸੀ ਜਦੋਂ 1 ਘੰਟੇ ਬਾਅਦ ਵਾਪਸ ਆ ਕੇ ਦੇਖਿਆ ਤਾਂ ਦਿਓਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

KamalJeet Singh

This news is Content Editor KamalJeet Singh