ਮਲੋਟ ਦੇ ਸਾਬਕਾ ਚੇਅਰਮੈਨ ਬਲਰਾਜ ਖੂਨਨ ਕਲਾਂ ਦੀ ਸੜਕ ਹਾਦਸੇ 'ਚ ਮੌਤ

05/26/2019 1:20:49 PM

ਮਲੋਟ (ਜੁਨੇਜਾ) - ਮਲੋਟ ਬਠਿੰਡਾ ਰੋਡ 'ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ 'ਚ ਸੀਨੀਅਰ ਕਾਂਗਰਸੀਂ ਆਗੂ ਅਤੇ ਬਲਾਕ ਸੰਮਤੀ ਮਲੋਟ ਦੇ ਸਾਬਕਾ ਚੇਅਰਮੈਨ ਬਲਰਾਜ ਸਿੰਘ ਬਰਾੜ ਖੂਨਨ ਕਲਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਹ ਆਪਣੇ ਪਰਿਵਾਰ ਨਾਲ ਪਿੰਡ ਤੋਂ ਬਠਿੰਡਾ ਜਾ ਰਹੇ ਸਨ ਕਿ ਬੱਲੂਆਣਾ ਕੋਲ ਵਾਪਰੇ ਹਾਦਸੇ 'ਚ ਉਨ੍ਹਾਂ ਦੀ ਗੱਡੀ ਪਲਟ ਗਈ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਖਬਰ ਮਿਲਦਿਆਂ ਸਾਰ ਮਲੋਟ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ ਗਾਂਧੀ, ਪ੍ਰਧਾਨ ਹਰਕਿਸ਼ਨ ਸਿੰਘ ਮੱਖਣ, ਜ਼ਿਲਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ, ਚੈਅਰਮੈਨ ਜੋਗਿੰਦਰ ਸਿੰਘ ਰਥੜੀਆ ਸਰਪੰਚ ਗੁਰਜੀਤ ਸਿੰਘ ਸਿਵੀਆਂ, ਪਾਲ ਸਿੰਘ ਗਿੱਲ ਝੌਰੜ ਪ੍ਰਧਾਨ ਜਾਟ ਮਹਾਂ ਸਭਾ, ਸਰਪੰਚ ਸ਼ਮਿੰਦਰ ਸਿੰਘ ਭੁੱਲਰ, ਰਾਮ ਚੰਦ ਨੰਬਰਦਾਰ ਸਮੇਤ ਕਾਂਗਰਸੀ ਆਗੂ ਉਨ੍ਹਾਂ ਦੇ ਪਿੰਡ ਪੁੱਜ ਗਏ। 

rajwinder kaur

This news is Content Editor rajwinder kaur