ਮਾਲੇਰਕੋਟਲਾ ''ਚ ਚੱਲ ਰਹੇ ਨਿੱਜੀ ਸੈਂਟਰ ਬਣੇ ਜਾਨ ਦਾ ਖੌਅ, ਅਨਟ੍ਰੇਂਡ ਦਾਈਆਂ ਕਰਦੀਆਂ ਨੇ ਗਰਭਪਾਤ

03/04/2021 6:10:48 PM

ਮਾਲੇਰਕੋਟਲਾ (ਯਾਸੀਨ): ਮਾਲੇਰਕੋਟਲਾ ਸ਼ਹਿਰ ਦੇ ਗਲੀ ਮੁਹੱਲਿਆਂ ’ਚ ਕਈ ਅਜਿਹੇ ਪ੍ਰਾਈਵੇਟ ਦਾਈਆਂ ਵੱਲੋਂ ਸੈਂਟਰ ਚਲਾਏ ਜਾ ਰਹੇ ਹਨ, ਜਿੱਥੇ ਆਏ ਦਿਨ ਕੁਆਰੀਆਂ ਕੁੜੀਆਂ ਅਤੇ ਵਿਆਹੀਆਂ ਹੋਈਆਂ ਜਨਾਨੀਆਂ ਦੇ ਉਨ੍ਹਾਂ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਕਥਿਤ ਤੌਰ ’ਤੇ ਗਰਭਪਾਤ ਕੀਤੇ ਜਾਂਦੇ ਹਨ ਅਤੇ ਕਈ ਤਾਂ ਅਜਿਹੀਆਂ ਜਨਾਨੀਆਂ ਦੇ ਵੀ ਗਰਭਪਾਤ ਕਰ ਦਿੱਤੇ ਜਾਂਦੇ ਹਨ ਜੋ ਕੇਸ ਖ਼ੁਦ ਉਨ੍ਹਾਂ (ਦਾਈਆਂ) ਕੋਲੋਂ ਹੀ ਖ਼ਰਾਬ ਹੋ ਜਾਂਦੇ ਹਨ।

ਇਹ ਵੀ ਪੜ੍ਹੋ  ਮਲੋਟ 'ਚ ਕੈਪਟਨ ਖ਼ਿਲਾਫ਼ ਲੱਗੇ ਪੋਸਟਰਾਂ 'ਤੇ ਲਿਖੀ ਸ਼ਬਦਾਵਲੀ ਨੂੰ ਲੈ ਕੇ ਮਚਿਆ ਬਖੇੜਾ

ਦੱਸਣਾ ਬਣਦਾ ਹੈ ਕਿ ਉਕਤ ਸੈਂਟਰ ਜਿੱਥੇ ਗ਼ੈਰ ਕਾਨੂੰਨੀ ਤੌਰ ’ਤੇ ਚੱਲ ਰਹੇ ਹਨ ਉੱਥੇ ਹੀ ਇਨ੍ਹਾਂ ’ਚ ਇਲਾਜ ਕਰਨ ਵਾਲੀਆਂ ਦਾਈਆਂ ਵੀ ਅਨਟ੍ਰੇਂਡ ਹੁੰਦੀਆਂ ਹਨ ਜਿਸ ਕਾਰਨ ਅਜਿਹੇ ਸੈਂਟਰ ਲੋਕਾਂ ਲਈ ਵੱਡਾ ਖ਼ਤਰਾ ਬਣੇ ਹੋਏ ਹਨ।ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਸ਼ਬਾਨਾ ਪਤਨੀ ਮੁਹੰਮਦ ਅਜ਼ਹਰ ਨੇ ਦੋਸ਼ ਲਾਇਆ ਕਿ ਉਹ ਤਿੰਨ ਮਹੀਨੇ ਤੋਂ ਗਰਭਵਤੀ ਸੀ ਅਤੇ ਕੁੱਝ ਤਕਲੀਫ ਹੋਣ ’ਤੇ ਉਹ ਆਪਣੇ ਪਤੀ ਅਤੇ ਆਪਣੀ ਭੈਣ ਨਾਲ ਮੁਹੱਲਾ ਜੋੜਿਆਂ ’ਤੇ ਆਪਣੇ ਘਰ ’ਚ ਹੀ ਹਸਪਤਾਲ ਬਣਾ ਕੇ ਬੈਠੀ ਸੀਮਾ ਨਾਮੀ ਜਨਾਨੀ ਕੋਲ ਚਲੇ ਗਏ।ਜਿੱਥੇ ਉਸ ਨੇ ਉਸ ਦੇ ਪਤੀ ਅਤੇ ਭੈਣ ਨੂੰ ਬਿਨਾਂ ਦੱਸੇ ਹੀ ਉਸ ਨੂੰ ਬੇਹੋਸ਼ ਕਰਕੇ ਉਸ ਦਾ ਗਰਭਪਾਤ ਕਰ ਦਿੱਤਾ।ਜਿਸ ਦਾ ਉਨ੍ਹਾਂ ਨੂੰ ਤਕਲੀਫ ਬੰਦ ਨਾ ਹੋਣ ਕਾਰਨ ਆਖਰਕਾਰ ਸਿਵਲ ਹਸਪਤਾਲ ਦਾਖ਼ਲ ਹੋਣ ਉਪਰੰਤ ਡਾਕਟਰਾਂ ਕੋਲੋਂ ਪਤਾ ਚੱਲਿਆ।

ਇਹ ਵੀ ਪੜ੍ਹੋ ਬਠਿੰਡਾ ਦੇ ਗੱਭਰੂਆਂ ਨੇ ਢਾਈ ਲੱਖ 'ਚ ਤਿਆਰ ਕੀਤਾ ‘ਪੰਜਾਬ ਦਾ ਰਾਫੇਲ’,ਹਰ ਪਾਸੇ ਹੋ ਰਹੀ ਚਰਚਾ

ਪੀੜਤ ਸ਼ਬਾਨਾ ਦੇ ਪਤੀ ਅਜ਼ਹਰ ਨੇ ਦੱਸਿਆ ਕਿ ਉਨ੍ਹਾਂ ਦਾ ਗਰਭਪਾਤ ਕਰਵਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਸ ਦੀ ਪਤਨੀ ਦਾ ਗਰਭਪਾਤ ਕਰਕੇ ਸੀਮਾ ਨਾਮੀ ਦਾਈ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫ਼ਿਰ ਦਿੱਤਾ ਹੈ।ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਦਾਈ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ’ਚ ਚੱਲ ਰਹੇ ਇਸ ਤਰ੍ਹਾਂ ਦੇ ਲੋਕ ਵਿਰੋਧੀ ਸੈਂਟਰਾਂ ’ਤੇ ਨਕੇਲ ਪਾਈ ਜਾਵੇ।ਖ਼ਬਰ ਲਿਖੇ ਜਾਣ ਤੱਕ ਪੀੜਤ ਦੇ ਦੱਸਣ ਅਨੁਸਾਰ ਪੁਲਸ ਵੱਲੋਂ ਉਨ੍ਹਾਂ ਦੇ ਬਿਆਨ ਕਲਮਬੱਧ ਕਰ ਲਏ ਗਏ ਸਨ।

ਇਹ ਵੀ ਪੜ੍ਹੋ  ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ

ਮਾਮਲੇ ਸਬੰਧੀ ਜਦੋਂ ਡਿਊਟੀ ਡਾਕਟਰ ਚਮਨਜੋਤ ਸਿੰਘ ਬੜਿੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਸ਼ਬਾਨਾ ਪਤਨੀ ਅਜ਼ਹਰ ਦਾਖਲ ਹੋਈ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਮਕਸਦ ਨਾਲ ਤਿੰਨ ਮੈਂਬਰੀ ਗਠਿਤ ਬੋਰਡ ਵਿੱਚ ਡਾ. ਸ਼ਿਪਰਾ ਵਿੱਗ, ਡਾ. ਗਿਫਟੀ ਅਤੇ ਡਾ. ਕਰਨਵੀਰ ਸਿੰਘ ਨੂੰ ਰੱਖਿਆ ਗਿਆ ਹੈ।ਡਾ. ਕਰਨਵੀਰ ਨਾਲ ਹੋਈ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਬੋਰਡ ਨਵੇਂ ਸਿਰੇ ਤੋਂ ਪੂਰੇ ਮਾਮਲੇ ਦੀ ਜਾਂਚ ਕਰੇਗਾ ਅਤੇ ਅੱਜ ਕੱਲ੍ਹ ’ਚ ਹੀ ਬੋਰਡ ਦੀ ਰਿਪੋਰਟ ਸਾਹਮਣੇ ਆ ਜਾਵੇਗੀ। ਥਾਣਾ ਇੰਚਾਰਜ ਸਿਟੀ-2 ਅਨੁਸਾਰ ਉਕਤ ਮਾਮਲੇ ’ਚ ਦੋਵੇਂ ਧਿਰਾਂ ਦਾ ਸਮਝੋਤਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਚਾਹੇ ਉਕਤ ਮਾਮਲੇ ’ਚ ਸਮਝੋਤਾ ਹੋ ਗਿਆ ਹੈ ਪਰ ਜੇਕਰ ਗਰਭਪਾਤ ਕਰਨ ਵਾਲੀ ਅਣਟ੍ਰੇਂਡ ਦਾਈ ਕੋਲ ਕਿਸੇ ਤਰ੍ਹਾਂ ਦੀ ਕੋਈ ਅਥਾਰਟੀ ਉਕਤ ਕੇਸ ਨੂੰ ਹੈਂਡਲ ਕਰਨ ਦੀ ਨਹੀਂ ਹੈ ਫ਼ਿਰ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ, ਜੋ ਆਪਣੇ ਆਪ ’ਚ ਇੱਕ ਸਵਾਲ ਹੈ?

Shyna

This news is Content Editor Shyna