ਵਿਦਿਆਰਥਣਾਂ ਨੇ ਬੀ.ਏ.ਐੱਮ.ਐੱਸ. ਦੀ ਪ੍ਰੀਖਿਆ 'ਚ ਚਮਕਾਇਆ ਨਾਂ

12/12/2018 4:38:50 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਫਿਰੋਜ਼ਪੁਰ ਰੋਡ 'ਤੇ ਸਥਿਤ ਮਾਈ ਭਾਗੋ ਆਯੁਰਵੈਦਿਕ ਕਾਲਜ ਦੀਆਂ ਵਿਦਿਆਰਥਣਾਂ ਸੁਕਰਿਤੀ ਸ਼ਰਮਾ ਨੇ ਬੀ. ਏ. ਐੱਮ. ਐੱਸ. ਭਾਗ ਚੌਥੇ ਦੀ ਪ੍ਰੀਖਿਆ 'ਚੋਂ ਰਾਜ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਟਾਪ ਕੀਤਾ ਹੈ। ਇਸ ਤੋਂ ਇਲਾਵਾ ਇਸ ਕਾਲਜ ਦੀ ਪ੍ਰਿਆ ਠਾਕੁਰ ਨੇ ਵੀ ਸੂਬੇ ਭਰ 'ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਸੁਪਰਡੈਂਟ ਅਸ਼ੋਕ ਰੇਖੀ ਨੇ ਦੱਸਿਆ ਕਿ ਮਾਈ ਭਾਗੋ ਕਾਲਜ ਦੀ ਹੋਣਹਾਰ ਵਿਦਿਆਰਥਣ ਸੁਕਰਿਤੀ ਸ਼ਰਮਾ ਨੇ ਇਸ ਤੋਂ ਪਹਿਲਾ ਬੀ. ਏ. ਐੱਮ. ਐੱਸ. ਪਹਿਲਾ, ਦੂਜਾ ਅਤੇ ਤੀਜਾ ਭਾਗ ਦੀ ਪ੍ਰੀਖਿਆ 'ਚੋਂ ਵੀ ਸੂਬੇ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਵਿਦਿਆਰਥਣ ਨੇ ਬੀ. ਏ. ਐੱਮ. ਐੱਸ. ਦੀ ਪ੍ਰੀਖਿਆ 'ਚੋਂ ਰਾਜ ਭਰ 'ਚੋਂ ਲਗਾਤਾਰ ਚਾਰ ਸਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਇਕ ਨਵਾਂ ਰਿਕਾਰਡ ਸਥਾਪਤ ਕੀਤਾ ਹੈ, ਜਿਸ ਦਾ ਸਿਹਰਾ ਪ੍ਰਿੰਸੀਪਲ ਡਾਕਟਰ ਵਿਨੋਦ ਰੰਗਾ, ਕਾਲਜ ਦੇ ਮਿਹਨਤੀ ਤੇ ਤਜਰਬੇਕਾਰ ਸਟਾਫ਼ ਨੂੰ ਜਾਂਦਾ ਹੈ। 

ਡਾਕਟਰ ਬਣ ਕੇ ਸੇਵਾ ਕਰਨਾ ਚਾਹੁੰਦੀ ਹੈ ਸੁਕਰਿਤੀ ਸ਼ਰਮਾ
ਬੀ. ਏ. ਐੱਮ. ਐੱਸ. ਦੀ ਪ੍ਰੀਖਿਆ 'ਚੋਂ ਲਗਾਤਾਰ ਚਾਰ ਸਾਲ ਯੂਨੀਵਰਸਿਟੀ ਟਾਪ ਕਰਨ ਵਾਲੀ ਸੁਰਰਿਤੀ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਹੀ ਉਸ ਦਾ ਮੁੱਖ ਉਦੇਸ਼ ਹੈ। ਉਸ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆ ਅਤੇ ਕਾਲਜ ਦੇ ਮਿਹਨਤੀ ਸਟਾਫ ਦੇ ਸਿਰ ਬੰਨਿਆ।

rajwinder kaur

This news is Content Editor rajwinder kaur