ਲੁਧਿਆਣਾ ਸਬਜ਼ੀ ਮੰਡੀ ''ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ

06/04/2020 1:41:47 PM

ਲੁਧਿਆਣਾ (ਖੁਰਾਣਾ) : ਪੁਲਸ ਪ੍ਰਸ਼ਾਸਨ ਅਤੇ ਮਾਰਕਿਟ ਕਮੇਟੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ  ਸਬਜ਼ੀ ਮੰਡੀ 'ਚ ਖੁਦਰਾ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਵੈਂਡਰਾਂ ਸਮੇਤ ਮੂੰਹ 'ਤੇ ਮਾਸਕ ਨਾ ਪਾ ਕੇ ਆਉਣ ਵਾਲੇ ਵਿਅਕਤੀਆਂ ਖਿਲਾਫ ਮੁਹਿੰਮ ਛੇੜ ਦਿੱਤੀ ਗਈ ਹੈ, ਜਿਸ ਦੇ ਤਹਿਤ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਹਰ ਵਿਅਕਤੀ ਦਾ ਨਾ ਸਿਰਫ ਚਲਾਨ ਕੱਟਿਆ ਜਾਵੇਗਾ, ਸਗੋਂ ਮੌਕੇ 'ਤੇ ਹੀ 1 ਹਜ਼ਾਰ ਦਾ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ। ਸਿੱਧੇ ਅਰਥਾਂ 'ਚ ਕਹੋ ਤਾਂ ਬਿਨਾ ਮਾਸਕ ਵਾਲੇ ਅਤੇ ਮੰਡੀ 'ਚ ਖੁਦਰਾ ਸਬਜ਼ੀਆਂ ਵੇਚਣ ਦੇ ਨਾਮ 'ਤੇ ਭੀੜ ਇਕੱਠੀ ਕਰਨ ਵਾਲੇ ਵੈਂਡਰਾਂ ਦੀ ਹੁਣ ਖ਼ੈਰ ਨਹੀਂ ਹੈ।
ਇਸ ਮੁੱਦੇ 'ਤੇ ਇਕ ਵਿਸ਼ੇਸ਼ ਬੈਠਕ 'ਚ ਐੱਨ. ਸੀ. ਪੀ. ਨਾਰਥ ਗੁਰਬਿੰਦਰ ਸਿੰਘ, ਐੱਸ. ਐੱਚ. ਓ. ਬਸਤੀ ਜੋਧੇਵਾਲ ਅਰਸ਼ਪ੍ਰੀਤ ਕੌਰ, ਮਾਰਕਿਟ ਕਮੇਟੀ ਚੇਅਰਮੈਨ ਦਰਸ਼ਨ ਲਾਲ ਲੱਡੂ, ਸੈਕਟਰੀ ਦੀਪਕ ਸ਼ਰਮਾ, ਅਮਰਵੀਰ ਸਿੰਘ ਪ੍ਰਧਾਨ ਹੋਟਲ ਐਂਡ ਰੈਸਟੋਰੈਂਟ ਐਸੋ. ਪੰਜਾਬ, ਰਾਜੂ ਮਲਿਕ, ਚੇਅਰਮੈਨ ਸਬਜ਼ੀ ਮੰਡੀ ਆੜ੍ਹਤੀ ਐਸੋ, ਕਮੇਟੀ ਮੈਂਬਰ ਅਤੇ ਆੜ੍ਹਤੀ ਵਿਕਾਸ ਗੋਇਲ, ਕਮਲ ਗੁੰਬਰ, ਪ੍ਰਧਾਨ ਫਰੂਟ ਮੰਡੀ ਆੜ੍ਹਤੀ ਐਸੋ, ਰਚਿਨ ਅਰੋੜਾ ਉਪ ਪ੍ਰਧਾਨ ਅਤੇ ਵਿੱਕੀ ਅਤੇ ਨੇ ਚਰਚਾ ਕਰਦਿਆਂ ਆਪਸੀ ਸਹਿਮਤੀ ਪ੍ਰਗਟ ਕੀਤੀ ਤਾਂ ਮੰਡੀ 'ਚ ਕੋਰੋਨਾ ਨੂੰ ਲੈ ਕੇ ਮਾਹੌਲ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਸਕੇ।

Babita

This news is Content Editor Babita