ਲੁਧਿਆਣਾ ''ਚ ਇਸ ਨਿੱਕੇ ਬੱਚੇ ਦੀ ਹੋਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਖਿਤਾਬ

01/04/2024 8:58:13 PM

ਆਲਮਗੀਰ/ਇਆਲੀ (ਰਾਜਵਿੰਦਰ)- ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ਵਾਲੇ ਲੁਧਿਆਣਾ ਦੇ ਬੱਚੇ ਨੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਗੁਰਸਾਂਝ ਸਿੰਘ ਨੇ ‘ਇੰਟਰਨੈਸ਼ਨਲ ਬੁਕ ਆਫ਼ ਰਿਕਾਰਡ’ ਦਾ ਖਿਤਾਬ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਛੋਟੀ ਉਮਰ ’ਚ ਵੀ ਕੋਈ ਕੰਮ ਲਗਨ ਨਾਲ ਕੀਤਾ ਜਾਵੇ ਤਾਂ ਅਸੰਭਵ ਨਹੀਂ ਹੁੰਦਾ। 

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਨਾਲ ਕੰਬਦੇ ਸਕੂਲਾਂ ’ਚ ਪਹੁੰਚ ਰਹੇ ਵਿਦਿਆਰਥੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਗੁਰਸਾਂਝ ਸਿੰਘ ਨੂੰ ਪੰਕਜ ਵਿੱਜ, ਸੀ. ਈ. ਓ. ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵੱਲੋਂ ਬੀਤੇ ਦਿਨੀਂ ਅੰਮ੍ਰਿਤਸਰ, ਪੰਜਾਬ ਵੱਲੋਂ ਇਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਜਿਵੇਂ ਪਦਮਨੀ ਕੋਹਲਾਪੁਰੀ, ਹਰਗੁਣ ਕੌਰ ਅਤੇ ਏ. ਐੱਸ. ਭੱਟੀ ਵੱਲੋਂ ਵੀ ਪ੍ਰੋਗਰਾਮ ’ਚ ਹਾਜ਼ਰੀ ਲਵਾਈ ਗਈ।

ਇਹ ਵੀ ਪੜ੍ਹੋ :ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' 'ਤੇ CM ਮਾਨ ਨੇ ਟਵੀਟ ਕਰ ਆਖੀ ਇਹ ਗੱਲ

ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਗੁਰਸਾਂਝ ਸਿੰਘ ਨੇ ਸਭ ਤੋਂ ਘੱਟ ਉਮਰ ਦੇ ਬੱਚੇ ਵਜੋਂ 14 ਮਹੀਨਿਆਂ ਦੀ ਉਮਰ ’ਚ ਸਭ ਤੋਂ ਵੱਧ ਕਿਰਦਾਰਾਂ ਦੀ ਪਛਾਣ ਕਰਨ ਲਈ 3 ਵਿਸ਼ਵ ਰਿਕਾਰਡ ਪ੍ਰਾਪਤ ਕੀਤੇ ਹਨ। ਇਸ ਸਬੰਧੀ ਜਦੋਂ ਗੁਰਸਾਂਝ ਸਿੰਘ ਦੇ ਪਿਤਾ ਦੀਪਇੰਦਰ ਸਿੰਘ ਅਤੇ ਮਾਤਾ ਏਕਤਾ ਮਹਿਤਾ ਮਲਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੁਰਸਾਂਝ ਦਾ ਦਿਮਾਗ ਬਚਪਨ ਤੋਂ ਹੀ ਹੋਰਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਹੈ। ਉਹ ਹਰ ਗੱਲ ਨੂੰ ਬੱਚਿਆਂ ਦੀ ਤਰ੍ਹਾਂ ਨਹੀਂ, ਸਗੋਂ ਵੱਡਿਆਂ ਦੀ ਤਰ੍ਹਾਂ ਸਮਝਣ ’ਚ ਸਮਰੱਥ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

sunita

This news is Content Editor sunita