ਲੁਧਿਆਣਾ ਜ਼ਿਲਾ ਕਚਹਿਰੀ ਦੇ ਬਾਹਰ ਵਕੀਲਾਂ ਨੇ ਲਾਇਆ ਧਰਨਾ

02/27/2020 5:40:07 PM

ਲੁਧਿਆਣਾ (ਨਰਿੰਦਰ) - ਵਕੀਲ ਦੀ ਗਲਤੀ ਨਾਲ ਮੁਲਜ਼ਮ ਸਮਝ ਕੇ ਕੁੱਟਮਾਰ ਕਰਨ ਦੇ ਰੋਸ ’ਚ ਲੁਧਿਆਣਾ ਜ਼ਿਲਾ ਕਚਹਿਰੀ ਦੇ ਬਾਹਰ ਅੱਜ ਵਕੀਲਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਕੰਮਕਾਜ ਠੱਪ ਕਰਨ ਮਗਰੋਂ ਵਕੀਲਾਂ ਨੇ ਫ਼ਿਰੋਜ਼ਪੁਰ ਸੜਕ ਜਾਮ ਕਰ ਦਿੱਤੀ, ਜਿਸ ਦੌਰਾਨ ਉਨ੍ਹਾਂ ਪੰਜਾਬ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਗਟ ਕਰਦੇ ਹੋਏ ਵਕੀਲ ਵਰੁਣ ਗਰਗ ਨੇ ਮੰਗ ਕੀਤੀ ਹੈ ਕਿ ਹਰਬੰਸ ਸਿੰਘ ਨੂੰ ਸਸਪੈਂਡ ਕੀਤਾ ਜਾਵੇ ਅਤੇ ਉਸ ਵਲੋਂ ਦਰਜ ਕੀਤੇ ਗਏ ਪਰਚਿਆਂ ਦੀ ਵੀ ਜਾਂਚ ਕਰਵਾਈ ਜਾਵੇ।

ਜਾਣਕਾਰੀ ਅਨੁਸਾਰ ਪੀੜਤ ਵਕੀਲ ਵਰੁਣ ਗਰਗ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਦੋਂ ਦੋਰਾਹੇ ਨੇੜੇ ਪੁੱਜਾ ਤਾਂ ਪਿੱਛੋਂ ਇਕ ਕਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਕਾਰ ਨੇ ਅੱਗੇ ਆ ਕੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਸ ’ਚੋਂ ਐੱਸ.ਟੀ.ਐੱਫ. ਇੰਚਾਰਜ ਹਰਬੰਸ ਸਿੰਘ ਅਤੇ ਉਸ ਦੇ ਨਾਲ ਪੁਲਸ ਦੇ ਕੁਝ ਸਾਥੀ ਉੱਤਰੇ, ਜਿਨ੍ਹਾਂ ਨੇ ਹਰਬੰਸ ਸਿੰਘ ਨਾਲ ਮਿਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਬੇਕਸੂਰ ਹਾਂ ਤਾਂ ਉਸ ਨੇ ਮੇਰੇ ’ਤੇ ਨਾਜਾਇਜ਼ ਨਸ਼ੇ ਦਾ ਪਰਚਾ ਪਾਉਣ ਦੀ ਧਮਕੀ ਦਿੱਤੀ।

rajwinder kaur

This news is Content Editor rajwinder kaur