ਭਗਵੰਤ ਮਾਨ ਨੌਜਵਾਨ ਦੀ ਮ੍ਰਿਤਕ ਦੇਹ ਲੰਡਨ ਤੋਂ ਲਿਆਉਣ ''ਚ ਕਰਨਗੇ ਮਦਦ
01/24/2020 1:00:27 PM
ਪਟਿਆਲਾ (ਬਲਜਿੰਦਰ, ਰਾਣਾ): ਰੋਜ਼ੀ-ਰੋਟੀ ਕਮਾਉਣ ਲਈ ਲੰਡਨ ਗਏ ਪਟਿਆਲਾ ਦੇ ਹਰਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਲੜਾਈ-ਝਗੜੇ 'ਚ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ਵਿਚ ਆਮ ਆਦਮੀ ਪਾਰਟੀ ਦਾ ਵਫ਼ਦ ਅੱਜ ਹਰਿੰਦਰ ਸਿੰਘ ਦੇ ਘਰ ਪਹੁੰਚਿਆ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਕੁੰਦਨ ਸਿੰਘ ਗੋਗੀਆ ਨੇ ਦੱਸਿਆ ਕਿ ਅੱਜ ਅਸੀਂ ਪਰਿਵਾਰ ਨੂੰ ਮਿਲ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ। ਇਸ ਸਬੰਧੀ ਐੱਮ. ਪੀ. ਭਗਵੰਤ ਮਾਨ ਨੂੰ ਸਾਰਾ ਮਾਮਲਾ ਦੱਸ ਦਿੱਤਾ ਹੈ। ਉਨ੍ਹਾਂ ਲੜਕੇ ਦੀਆਂ ਪਾਸਪੋਰਟ ਕਾਪੀਆਂ ਅਤੇ ਹੋਰ ਡਾਕੂਮੈਂਟਸ ਮੰਗਵਾ ਲਏ ਹਨ। ਮ੍ਰਿਤਕ ਦੇਹ ਪਟਿਆਲਾ ਲਿਆਉਣ ਵਿਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨੁਮਾਇਦੇ ਅਤੇ ਵਰਕਰ ਹਾਜ਼ਰ ਸਨ।