ਨਰੇਗਾ ਮਜ਼ਦੂਰ ਦੇ ਪਰਿਵਾਰ ਲਈ ਮੁਆਵਜਾ ਰਾਸ਼ੀ ਜਾਰੀ ਕਰਵਾਉਣ ਲਈ ਕੁਲਵੰਤ ਟਿੱਬਾ ਨੇ ਮੁੱਖ ਮੰਤਰੀ ਨੂੰ ਦਿੱਤਾ ਪੱਤਰ

12/19/2021 1:37:54 PM

ਸ਼ੇਰਪੁਰ/ਸੰਗਰੂਰ ( ਵਿਜੈ ਕੁਮਾਰ ਸਿੰਗਲਾ ) : ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀਆਂ ਮੁਸ਼ਕਲਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ। ਕਾਂਗਰਸੀ ਆਗੂ ਕੁਲਵੰਤ ਸਿੰਘ ਟਿੱਬਾ ਨੇ ਮੁੱਖ ਮੰਤਰੀ ਚੰਨੀ ਤੋਂ ਮੰਗ ਕੀਤੀ ਕਿ ਪਿੰਡ ਕੁਤਬਾ ਦੀ ਮਨਰੇਗਾ ਮਜ਼ਦੂਰ ਹਰਪਾਲ ਕੌਰ ਪਤਨੀ ਅਜੈਬ ਸਿੰਘ ਦੀ ਨਰੇਗਾ ਦੇ ਕੰਮ ਦੌਰਾਨ ਹੋਈ ਮੌਤ ਕਾਰਨ ਪੀੜਤ ਪਰਿਵਾਰ ਨੂੰ ਤੁਰੰਤ ਮੁਆਵਜਾ ਰਾਸ਼ੀ ਜਾਰੀ ਕੀਤੀ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ  ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਆਨਲਾਈਨ ਬਲੈਕਮੇਲਰਾਂ ਦੇ ਚੁੰਗਲ ’ਚ ਫਸ ਕੇ ਗੁਆਈ ਜਾਨ

ਮਹਿਲ ਕਲਾਂ ਫੇਰੀ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਹਿਲ ਕਲਾਂ ਨੂੰ ਸਬ ਡਵੀਜ਼ਨ ਬਣਾਉਣ, ਸਰਕਾਰੀ ਕਾਲਜ ਅਤੇ ਆਈ.ਟੀ.ਆਈ. ਬਣਾਉਣ ਬਾਰੇ ਐਲਾਨ ’ਤੇ ਕੁਲਵੰਤ ਸਿੰਘ ਟਿੱਬਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਕੁਤਬਾ ਦੀ ਮਨਰੇਗਾ ਮਜ਼ਦੂਰ ਮਾਤਾ ਹਰਪਾਲ ਕੌਰ ਬੀਤੀ 6 ਨਵੰਬਰ ਨੂੰ ਪਿੰਡ ਕਲਾਲਮਾਜਰਾ ਵਿਖੇ ਨਰੇਗਾ ਦੇ ਕੰਮ ’ਤੇ ਗਈ ਸੀ। ਉਨ੍ਹਾਂ ਦੱਸਿਆ ਕਿ ਮਾਤਾ ਹਰਪਾਲ ਕੌਰ ਪਿਛਲੇ ਲੰਮੇ ਸਮੇਂ ਤੋਂ ਨਰੇਗਾ ’ਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ । ਘਟਨਾ ਵਾਲੇ ਦਿਨ ਵੀ ਉਹ ਬਿਲਕੁਲ ਤੰਦਰੁਸਤ ਸੀ ਪਰ ਕੰਮ ਦੌਰਾਨ ਅਚਾਨਕ ਉਸ ਦੀ ਤਬੀਅਤ ਵਿਗੜਨ ਕਾਰਣ ਮੌਤ ਹੋ ਗਈ। 

Gurminder Singh

This news is Content Editor Gurminder Singh