8ਵੀਂ ਦੇ ਸੀ. ਸੀ. ਈ. ਅੰਕ ਅਪਲੋਡ ਕਰਨ ਲਈ ਬੋਰਡ ਨੇ 24 ਤੱਕ ਦਿੱਤਾ ਆਖਿਰੀ ਮੌਕਾ

05/24/2022 12:06:11 PM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਕਲਾਸ ਦੇ ਸੀ. ਸੀ. ਈ. ਅੰਕ ਅਪਲੋਡ ਕਰਨ ਦੇ ਸਾਰੇ ਸਕੂਲਾਂ ਨੂੰ ਆਖਿਰੀ ਮੌਕਾ ਦਿੱਤਾ ਗਿਆ ਹੈ। ਇਸ ਸਬੰਧ ’ਚ ਬੋਰਡ ਵਲੋਂ ਜਾਰੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ 8ਵੀਂ ਕਲਾਸ ਦੀ ਪ੍ਰੀਖਿਆ 28 ਅਪ੍ਰੈਲ ਨੂੰ ਸਮਾਪਤ ਹੋ ਚੁੱਕੀ ਹੈ ਅਤੇ ਬੋਰਡ ਵਲੋਂ ਇਸ ਦਾ ਨਤੀਜਾ ਤਿਆਰ ਕੀਤਾ ਜਾ ਰਿਹਾ ਹੈ। ਸਕੂਲਾਂ ਵਲੋਂ ਵਿਦਿਆਰਥੀਆਂ ਦੇ ਸੀ. ਸੀ. ਈ. ਅੰਕ ਅਪਲੋਡ ਕਰਨ ਉਪਰੰਤ ਇਹ ਨਤੀਜਾ ਐਲਾਨ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : ਖਰੜ ਦੇ ਰਹਿਣ ਵਾਲੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ’ਚ ਚੋਣ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

ਇਹ ਅੰਕ ਅਪਲੋਡ ਕਰਨ ਲਈ ਬੋਰਡ ਵਲੋਂ 26 ਮਾਰਚ ਤੋਂ 21 ਮਈ ਤੱਕ 5 ਵਾਰ ਸਮਾਂ ਹੱਦ ’ਚ ਵਾਧਾ ਕਰਦਿਆਂ ਮੌਕਾ ਦਿੱਤਾ ਗਿਆ। ਹੁਣ ਬੋਰਡ ਵਲੋਂ ਆਖਰੀ ਵਾਰ 24 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਭਾਖੜਾ ਨਹਿਰ ਰਾਹੀਂ ਲੁੱਟਿਆ ਜਾ ਰਿਹਾ ਪੰਜਾਬ ਦਾ ਪਾਣੀ, ਨਾਸਾ ਦੀ ਰਿਪੋਰਟ ’ਚ ਸਾਹਮਣੇ ਆਏ ਹੈਰਾਨੀਜਨਕ ਅੰਕੜੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha