ਚੱਲਦੀ ਟਰੇਨ ''ਚੋਂ ਡਿੱਗਣ ਨਾਲ ਇਕ ਔਰਤ ਦੀ ਮੌਤ

08/22/2019 8:45:21 PM

ਸਾਹਨੇਵਾਲ (ਹਨੀ ਚਾਠਲੀ)— ਵੀਰਵਾਰ ਸਾਹਨੇਵਾਲ ਦੇ ਰੇਲਵੇ ਸਟੇਸ਼ਨ ਤੋਂ ਥੋੜੀ ਦੂਰ ਪਿੰਡ ਕਨੇਚ ਦੇ ਫਾਟਕਾਂ ਨੇੜੇ ਦੀਆਂ ਰੇਲ ਲਾਈਨਾਂ 'ਤੇ ਇਕ ਔਰਤ ਦੀ ਚੱਲਦੀ ਟਰੇਨ 'ਚੋਂ ਡਿੱਗ ਕੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਰੇਲਵੇ ਪੁਲਸ ਦੇ ਏ.ਐਸ.ਆਈ. ਅੰ੍ਰਮਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਕਨੇਚ ਨਜ਼ਦੀਕ ਦੀਆਂ ਰੇਲ ਲਾਈਨਾਂ 'ਤੇ ਇਕ ਔਰਤ ਦੀ ਲਾਸ਼ ਪਈ ਹੈ ਤਾਂ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਮ੍ਰਿਤਕ ਦੀ ਉਮਰ 55-60 ਸਾਲ, ਪੀਲੇ ਰੰਗ ਦਾ ਸੂਟ, ਬੂਟੀਆਂ ਵਾਲੀ ਚੁੰਨੀ ਲਈ ਹੋਈ ਸੀ। ਜਿਸ ਦੀ ਸ਼ਨਾਖਤ ਨਹੀਂ ਹੋ ਸਕੀ। ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਨੂੰ ਸ਼ਨਾਖਤ ਲਈ ਲੁਧਿਆਣਾ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ।
 

KamalJeet Singh

This news is Content Editor KamalJeet Singh