ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਔਰਤ ਨੇ ਕੀਤੀ ਖੁਦਕੁਸ਼ੀ

01/21/2020 9:30:12 PM

ਖੰਨਾ, (ਜ.ਬ.)— ਸਥਾਨਕ ਸਮਰਾਲਾ ਰੋਡ ਰੇਲਵੇ ਲਾਈਨਾਂ ਨੇੜੇ ਮੰਗਲਵਾਰ ਸਵੇਰੇ ਕਿਸੇ ਮਾਨਸਿਕ ਪਰੇਸ਼ਾਨੀ ਕਾਰਣ ਇਕ ਔਰਤ ਨੇ ਟਰੇਨ ਦੇ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਔਰਤ ਦੀ ਲਾਸ਼ ਨੂੰ ਸ਼ਨਾਖ਼ਤ ਲਈ ਕਾਫ਼ੀ ਦੇਰ ਉੱਥੇ ਹੀ ਰੱਖਿਆ ਗਿਆ। ਉੱਥੇ ਪਛਾਣ ਨਾ ਹੋਣ ਦੀ ਹਾਲਤ 'ਚ ਲਾਸ਼ ਨੂੰ ਜੀ. ਆਰ. ਪੀ. ਚੌਕੀ 'ਚ ਰੱਖਿਆ ਗਿਆ, ਜਿੱਥੇ ਸ਼ਨਾਖਤ ਹੋਣ ਮਗਰੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ 'ਚ ਪਹੁੰਚਾਇਆ ਗਿਆ ।
ਇਸ ਸਬੰਧੀ ਜੀ. ਆਰ. ਪੀ. ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਲਲਿਤਾ ਦੇਵੀ (30) ਵਾਸੀ ਖੰਨਾ ਕੱਲ ਦੇਰ ਰਾਤ ਆਪਣੇ ਘਰੋਂ ਨਿਕਲੀ ਸੀ। ਘਰ ਵਾਲਿਆਂ ਨੇ ਉਸ ਨੂੰ ਕਾਫ਼ੀ ਲੱਭਿਆ ਪਰ ਉਹ ਨਹੀਂ ਮਿਲੀ। ਮੰਗਲਵਾਰ ਸਵੇਰੇ ਉਸ ਨੇ ਇਕ ਟਰੇਨ ਦੇ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤਣਾਅ 'ਚੋਂ ਗੁਜ਼ਰ ਰਹੀ ਸੀ ਅਤੇ ਇਹੀ ਉਸ ਦੀ ਮੌਤ ਦਾ ਕਾਰਨ ਬਣਿਆ। ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤਾ ਹੈ ।

KamalJeet Singh

This news is Content Editor KamalJeet Singh