ਪਿੰਡ ਖੋਸਾ ਕੋਟਲਾ ਦੇ ਕਬੱਡੀ ਕੱਪ ਜੋਸ਼ੋ ਖਰੋਸ਼ ਨਾਲ ਸ਼ੁਰੂ

03/16/2017 11:34:15 AM

ਕੋਟ ਈਸੇ ਖਾਂ, (ਛਾਬੜਾ)—ਸ਼ਹੀਦ ਗੁਰਦਰਸ਼ਨ ਸਿੰਘ ਸਪੋਰਟਸ ਕਲੱਬ ਪਿੰਡ ਖੋਸਾ ਕੋਟਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀ ਭਰਾਵਾਂ ਦੇ ਸਹਿਯੋਗ ਨਾਲ ਬਾਬਾ ਇੰਦਰ ਸਿੰਘ ਜੀ, ਬਾਬਾ ਰਾਮ ਸਿੰਘ ਜੀ ਅਤੇ ਸੱਚ-ਖੰਡ ਵਾਸੀ, ਮਹਾਨ ਰੱਬੀ ਰੂਹ, ਸੇਵਾ ਦੇ ਪੁੰਜ ਬਾਬਾ ਫਤਹਿ ਸਿੰਘ ਜੀ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ 15ਵਾਂ ਕਬੱਡੀ ਕੱਪ ਪੂਰੇ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋ ਗਿਆ ਹੈ, ਦਾ ਉਦਘਾਟਨ ਅੱਜ ਸੰਤ ਬਾਬਾ ਗੁਰਮੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ,  ਕਾਰ ਸੇਵਾ ਵਾਲਿਆਂ ਨੇ ਅਰਦਾਸ ਕਰਨ ਤੋਂ ਬਾਅਦ ਰਿਬਨ ਕੱਟ ਕੇ ਕੀਤਾ । ਇਸ ਮੌਕੇ ਕਲੱਬ ਪ੍ਰਧਾਨ ਨਿਰਮਲ ਸਿੰਘ ਕਲੇਰ, ਠਾਣਾ ਸਿੰਘ ਕੈਨੇਡੀਅਨ, ਪਾਲਾ ਸਿੰਘ ਕੈਨੇਡੀਅਨ, ਰਿਟਾਇਰਡ ਐੱਸ.ਡੀ.ਓ ਗੁਰਮੀਤ ਸਿੰਘ, ਕ੍ਰਿਸ਼ਨ ਸਿੰਘ ਕੈਨੇਡੀਅਨ, ਸਾਬਕਾ ਸਰਪੰਚ ਆਤਮਾ ਸਿੰਘ, ਡਾ. ਕੁਲਵੰਤ ਸਿੰਘ ਮੁੱਦਕੀ ਵਾਲੇ, ਗੁਰਜੰਟ ਸਿੰਘ ਪ੍ਰਧਾਨ, ਮੱਘਰ ਸਿੰਘ, ਬੰਤਾ ਸਿੰਘ, ਸ਼ੇਰ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਦਵਿੰਦਰ ਸਿੰਘ ਤੂਰ, ਜਗੀਰ ਸਿੰਘ, ਅੰਗਰੇਜ ਸਿੰਘ, ਆੜ੍ਹਤੀ ਸਤਨਾਮ ਸਿੰਘ ਤੂਰ, ਗੁਰਦੇਵ ਸਿੰਘ, ਸਰਪੰਚ ਜੁਗਰਾਜ ਸਿੰਘ, ਬਲਵੀਰ ਸਿੰਘ, ਲਛਮਣ ਸਿੰਘ ਪ੍ਰਧਾਨ, ਮੇਜ਼ਰ ਸਿੰਘ, ਚਮਕੌਰ ਸਿੰਘ, ਤਰਸੇਮ ਸਿੰਘ ਖੋਸਾ, ਜਗਦੀਸ਼ ਸਿੰਘ, ਗੁਰਪਾਲ ਸਿੰਘ, ਜਗਰੂਪ ਸਿੰਘ, ਬਲਤੇਜ ਸਿੰਘ, ਗੁਰਦੀਪ ਸਿੰਘ ਮੈਂਬਰ, ਬਲਵਿੰਦਰ ਸਿੰਘ ਮੈਂਬਰ,  ਸ਼ੇਰ ਸਿੰਘ, ਕੁਮੈਂਟੇਟਰ ਅਮਰੀਕ ਸਿੰਘ, ਰੈਫਰੀ ਸੋਨੀ ਰੰਡਿਆਲਾ, ਜੀਤਾ ਖੋਸਾ, ਸਵਰਨ ਸਿੰਘ, ਰਾਣਾ, ਗੋਛਾ, ਗੁਰਵੀਰਾ, ਸਾਬਕਾ ਮੈਂਬਰ ਹਾਕਮ ਸਿੰਘ ਆਦਿ ਹਾਜ਼ਰ ਸਨ।