ਖਾਲਿਸਤਾਨ ਦੀ ਮੰਗ ਕਰਕੇ ਪੰਜਾਬ ਅੰਦਰ ਮੁੜ ਅੱਤਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ : ਵਰਮਾ

06/09/2020 3:14:05 PM

ਸ਼ੇਰਪੁਰ (ਅਨੀਸ਼, ਪ੍ਰਦੀਪ ਵਰਮਾ): ਪੰਜਾਬ ਇੰਚਾਰਜ ਸਿਵ ਸੈਨਾ ਹਿੰਦੁਸਤਾਨ ਵਿਦਿਆਰਥੀ ਵਿੰਗ ਨੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਸੀ੍ਰ ਹਰਿਮੰਦਰ ਸਾਹਿਬ ਅੰਮ੍ਰਿਤਸਰ 'ਚ ਫਿਰ ਤੋਂ ਖਾਲਿਸਤਾਨ ਦੀ ਮੰਗ ਕਰਕੇ ਪੰਜਾਬ 'ਚ ਮੁੜ ਤੋਂ ਅੱਤਵਾਦ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾਲ ਹੀ ਪੰਜਾਬ ਨੂੰ ਭਾਰਤ ਤੋਂ ਤੋੜ ਕੇ ਵੱਖ ਖਾਲਿਸਤਾਨ ਦੇਸ਼ ਬਣਾਉਣ ਬਾਰੇ ਆਪਣਾ ਬਿਆਨ ਦੇ ਕੇ ਦੇਸ਼ਧਰੋਹ ਕੀਤਾ ਹੈ। ਇਸ ਲਈ ਜਿਸ ਨੇ ਵੀ ਖਾਲਿਸਤਾਨ ਦੀ ਹਿਮਾਇਤ ਕੀਤੀ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ ਤੁਰੰਤ ਗ੍ਰਿਫਤਾਰ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਉਹ ਖਾਲਿਸਤਾਨ ਸਮਰਥਕਾਂ ਦੇ ਪੱਖ 'ਚ ਹਨ ਜਾਂ ਨਹੀਂ , ਜੇਕਰ ਨਹੀਂ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ  ਨੂੰ ਜੇਲ ਅੰਦਰ ਬੰਦ ਕਰਨ, ਜੇਕਰ ਪੰਜਾਬ ਸਰਕਾਰ ਖਾਲਿਸਤਾਨੀ ਸਮਰਥਕਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤਾਂ  ਕੇਂਦਰ ਸਰਕਾਰ ਨੂੰ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਚਾਹੀਦਾ, ਜਿਸ ਤੋਂ ਮੁੜ ਕੋਈ ਵੱਡੀ ਦੇਸ਼ ਵਿਰੋਧੀ ਘਟਨਾ ਸ੍ਰੀ ਅੰਮ੍ਰਿਤਸਰ ਦੇ ਪਵਿੱਤਰ ਸਥਾਨ ਉਪਰ ਨਾ ਹੋਵੇ।

Shyna

This news is Content Editor Shyna