ਪਿੰਡ ਚੱਕ ਮੌਜਦੀਨ ਵਾਲਾ ਦੇ ਕਿਸਾਨ ਨੇ ਸਰਪੰਚ ''ਤੇ ਲਾਏ ਨਹਿਰੀ ਖਾਲ ਢਾਉਣ ਦੇ ਦੋਸ਼

06/04/2020 7:10:42 PM

ਜਲਾਲਾਬਾਦ (ਜਤਿੰਦਰ) - ਪੰਜਾਬ 'ਚ ਅਕਸਰ ਸੱਤਾ ਦੇ ਨਸ਼ੇ 'ਚ ਲੋਕਾਂ ਨਾਲ ਧੱਕੇਸ਼ਾਹੀ ਕਰਨ ਦੀਆਂ ਘਟਨਾਵਾਂ ਆਮ ਵਾਪਰਦਿਆਂ ਰਹਿੰਦੀਆਂ ਹਨ। ਸਰਕਾਰ ਦੇ ਚਿਹਤੇ ਲੋਕਾਂ ਦੇ ਖਿਲਾਫ ਪੀੜਤ ਲੋਕਾਂ ਨੂੰ ਕਾਰਵਾਈ ਕਰਵਾਉਣ ਲਈ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ ਅਤੇ ਫਿਰ ਨਿਰਾਸ਼ਾ ਤੋਂ ਸਿਵਾਏ ਕੁਝ ਹਾਸਲ ਨਹੀ ਹੁੰਦਾ। ਅਜਿਹੀ ਇੱਕ ਉਦਾਹਰਣ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡ ਚੱਕ ਮੌਜਦੀਨ ਵਾਲਾ ਸੂਰਘੁਰੀ ਵਿਖੇ ਦੇਖਣ ਨੂੰ ਮਿਲੀ ਹੈ, ਜਿਥੇ ਪਿੰਡ ਦੇ ਮੌਜੂਦਾ ਸਰਪੰਚ ਨੇ ਸੱਤਾ ਦੇ ਨਸ਼ੇ 'ਚ ਕੁਝ ਮਹੀਨੇ ਪਹਿਲਾ ਖੇਤੇ 'ਚੋਂ ਲਘੰਦੇ ਨਹਿਰੀ ਖਾਲ ਨੂੰ ਢਾਹ ਕੇ ਆਪਣੀ ਜ਼ਮੀਨ ਵਿਚ ਮਿਲਾ ਲਿਆ ਸੀ। ਪੀੜਤ ਕਿਸਾਨ ਵੱਲੋਂ ਇਸਦੀ ਲਿਖਤੀ ਸ਼ਿਕਾਇਤ ਨਹਿਰੀ ਵਿਭਾਗ ਫਿਰੋਜ਼ਪੁਰ ਦੇ ਉਚ ਅਧਿਕਾਰੀਆਂ ਨੂੰ ਦੇਣ ਦੇ ਬਵਾਜੂਦ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਸਰਪੰਚ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨਾ ਮੁਨਾਸਿਬ ਨਹੀ ਸਮਝਿਆ। 

ਪੜ੍ਹੋ ਇਹ ਵੀ ਖਬਰ - ਮਾਂ-ਬਾਪ ਲਈ 'ਧੀਆਂ ਕਿਹੜੀਆਂ ਸੌਖੀਆਂ ਨੇ ਤੋਰਨੀਆਂ..?

ਪੀੜਤ ਕਿਸਾਨ ਕਰਵਾਉਣ ਲਈ ਵਾਰ-ਵਾਰਡ ਦਫਤਰ ਦੇ ਚੱਕਰ ਕੱਟ ਕੇ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪੀੜਤ ਕਿਸਾਨ ਬਲਵਿੰਦਰ ਸਿੰਘ ਪੁੱਤਰ ਸੰਤਾ ਸਿੰਘ ਨੇ ਦੱਸਿਆ ਕਿ ਮੇਰੀ ਮਾਲਕੀ ਜ਼ਮੀਨ ਨੂੰ ਰਾਜਬਾਹ/ ਬਰਕਤਵਾਹ ਨਹਿਰ ਦੀ ਬੁਰਜੀ ਨੰਬਰ 17790 ਐੱਲ ਦੇ ਵਿੱਚੋਂ ਨਹਿਰੀ ਪਾਣੀ ਲਾਉਣ ਦੇ ਲਈ ਮੁਰੱਬਾ ਨੰਬਰ 40 ਦਾ ਕਿੱਲਾ ਨੰਬਰ 15 ਅਤੇ 41 ਮੁਰੱਬਾ ਦਾ 12 ਕਿੱਲਾ ਦਾ ਖਾਲ 6 ਕਨਾਲ ਨਹਿਰੀ ਖਾਲ ਪਿੰਡ ਦੇ ਮੌਜੂਦਾ ਸਰਪੰਚ ਵੋਟਾਂ ਦੀ ਰੰਜਿਸ਼ ਕੱਢਣ ਲਈ ਬੀਤੀ 27–11-2019 ਨੂੰ ਢਾਹ ਦਿੱਤਾ। ਜਦੋਂ ਉਸਨੂੰ ਅਜਿਹਾ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਉਸਨੇ ਮੇਰੇ ਨਾਲ ਗਾਲੀ ਗਲੋਚ ਕੀਤਾ ਅਤੇ ਮੈਨੂੰ ਧਮਕੀਆਂ ਦਿੱਤੀਆਂ। ਕਿਸਾਨ ਨੇ ਕਿਹਾ ਫਸਲ ਨੂੰ ਨਹਿਰੀ ਪਾਣੀ ਲਗਾਉਣ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਧਰਤੀ ਦਾ ਹੇਠਲਾ ਪਾਣੀ ਖਰਾਬ ਹੋਣ ਦੇ ਕਾਰਨ ਉਸ ਦੀ ਫਸਲ ਦਾ ਝਾੜ ਵੀ ਪੂਰਾ ਨਹੀਂ ਨਿਕਲ ਰਿਹਾ ਅਤੇ ਜਿਸਦੇ ਕਾਰਨ ਉਸਨੂੰ ਕਾਫੀ ਨੁਸਕਾਨ  ਸਹਿਣ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਨਾਲ-ਨਾਲ ਹੁਣ ਮਲੇਰੀਆ ਵੀ ਬਣ ਸਕਦਾ ਹੈ ਅਗਲੀ ਘਾਤਕ ਬੀਮਾਰੀ (ਵੀਡੀਓ)

ਕਿਸਾਨ ਨੇ ਦੱਸਿਆ ਕਿ ਨਹਿਰੀ ਸਰਕਾਰੀ ਖਾਲ ਢਹਾਉਣ ਵਾਲੇ ਸਰਪੰਚ ਖਿਲਾਫ ਕਰਵਾਈ ਕਰਵਾਉਣ ਲਈ ਉਸਨੇ ਕੁਝ ਮਹੀਨੇ ਪਹਿਲਾ ਨਹਿਰੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਪਰ ਫਿਰ ਵੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਨੂੰ ਠੰਡੇ ਬਸਤੇ 'ਚ ਪਾ ਦਿੱਤਾ। ਪੀੜਤ ਕਿਸਾਨ ਨੇ ਕਿਹਾ ਕਿ ਜੇਕਰ ਕੁਝ ਦਿਨਾਂ ਦੇ ਵਿਚ ਉਕਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਵਰਾਈ ਨਾ ਕੀਤੀ ਗਈ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਵੇਗਾ।  

ਪੜ੍ਹੋ ਇਹ ਵੀ ਖਬਰ - ਜਨਮ ਦਿਨ ’ਤੇ ਵਿਸ਼ੇਸ਼ : ਬੇਸਹਾਰਿਆਂ ਦੇ ਮਸੀਹਾ ‘ਭਗਤ ਪੂਰਨ ਸਿੰਘ ਜੀ’

ਵਿਰੋਧੀ ਧਿਰ ਦੇ ਸਰਪੰਚ ਨੇ ਆਪਣੇ 'ਤੇ ਲੱਗੇ ਦੋਸ਼ ਬੇਬੁਨਿਆਦ ਦੱਸੇ
ਇਸ ਮਾਮਲੇ ਸਬੰਧੀ ਜਦੋਂ ਵਿਰੋਧੀ ਧਿਰ ਦੇ ਸਰਪੰਚ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ 'ਤੇ ਲੱਗੇ ਦੋਸ਼ ਬੇਬੁਨਿਆਦ ਦੱਸੇ ਅਤੇ ਕਿਹਾ ਕਿ ਮੇਰੇ 'ਤੇ ਉਕਤ ਵਿਅਕਤੀ ਵੋਟਾਂ ਦੀ ਰੰਜਿਸ਼ ਕਾਰਨ ਝੂਠੇ ਦੋਸ਼ ਲਗਾ ਰਹੇ ਹਨ।
ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਸਬੰਧਤ ਨਹਿਰੀ ਵਿਭਾਗ ਅਮੀਰ ਖਾਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੱਖ ਦਫਤਰ ਫਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਵੱਲੋਂ ਲਿਖਤੀ ਸ਼ਿਕਾਇਤ ਰਿਪੋਰਟ ਕਰਨ ਵਾਸਤੇ ਸਾਡੇ ਦਫਤਰ ਨੂੰ ਭੇਜੀ ਗਈ ਸੀ  ਅਤੇ ਜਿਸਦੀ ਰਿਪੋਰਟ ਉਨ੍ਹਾਂ ਨੇ ਫਿਰੋਜ਼ਪੁਰ ਦਫਤਰ ਦੇ ਉਚ ਅਧਿਕਾਰੀਆਂ ਨੂੰ ਭੇਜੀ ਦਿੱਤੀ ਹੈ। ਲਾਕਡਾਊਨ ਕਾਰਨ ਮਾਮਲਾ ਵਿਚਾਰ ਅਧੀਨ ਹੈ। 

ਪੜ੍ਹੋ ਇਹ ਵੀ ਖਬਰ - ਸਾਹ ਸੰਬੰਧੀ ਮੁਸ਼ਕਲਾਂ ਨੂੰ ਦੂਰ ਕਰਦੀ ਹੈ ‘ਹਲਦੀ’, ਦਿਲ ਲਈ ਵੀ ਹੈ ਫਾਇਦੇਮੰਦ

rajwinder kaur

This news is Content Editor rajwinder kaur