ਜੈਤੋ ''ਚ ਲੁੱਟ ਦੀ ਵਾਰਦਾਤ, ਮੋਟਰਸਾਈਕਲ ਲੁਟੇਰਿਆਂ ਨੇ ਲੁੱਟੇ 14 ਹਜ਼ਾਰ ਰੁਪਏ

08/20/2019 1:17:42 PM

ਜੈਤੋ (ਵਿਪਨ) - ਜੈਤੋ ਵਿਖੇ ਲੁੱਟ-ਖੋਹ ਦੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਵਾਰਦਾਤਾਂ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਹੋਰ ਮਾਮਲਾ ਜੈਤੋ ਦਾ ਫਿਰ ਤੋਂ ਸਾਹਮਣੇ ਆ ਗਿਆ ਹੈ, ਜਿਥੇ ਦਿਨ-ਦਿਹਾੜੇ ਭਰੇ ਬਾਜ਼ਾਰ 'ਚੋਂ ਦੋ ਮੋਟਰਸਾਈਕਲ ਲੁਟੇਰੇ ਵਪਾਰੀ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਸਾਰੀ ਘਟਨਾ ਬਾਜ਼ਾਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਉਰਾਹੀ ਕਰ ਰਹੇ ਪੀੜਤ ਵਪਾਰੀ ਵਿਜੇ ਕੁਮਾਰ ਦੇ ਬੈਗ 'ਚ ਕਰੀਬ 14 ਹਜ਼ਾਰ ਰੁਪਏ ਸਨ, ਜਿਸ ਨੂੰ ਲੁਟੇਰੇ ਲੈ ਕੇ ਫਰਾਰ ਹੋ ਗਏ।

ਲੁਟੇਰਿਆਂ ਦੀ ਇਸ ਘਟਨਾ ਕਾਰਨ ਆਮ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਐੱਸ.ਐੱਚ.ਓ. ਅਮਨਦੀਪ ਸਿੰਘ ਨਾਲ ਇਸ ਸਬੰਧ 'ਚ ਜਦੋਂ ਕੋਈ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।

rajwinder kaur

This news is Content Editor rajwinder kaur