21 ਸਾਲ ਦੀ ਉਮਰ ''ਚ ਵੀ ਇਹ ਲੱਗਦਾ ਹੈ ਛੋਟਾ ਬੱਚਾ, ਰੱਬ ਮੰਨ ਕੇ ਪੂਜਦੇ ਹਨ ਲੋਕ (ਦੇਖੋ ਤਸਵੀਰਾਂ)

03/22/2017 5:29:18 AM

ਮਾਨਸਾ— ਮਾਨਸਾ ਦਾ 23 ਇੰਚ ਕੱਦ ਅਤੇ 6 ਕਿਲੋ ਭਾਰ ਵਾਲਾ 21 ਸਾਲ ਦਾ ਨੌਜਵਾਨ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਨੂੰ ਲੋਕ ਭਗਵਾਨ ਦਾ ਰੂਪ ਮੰਨ ਕੇ ਪੂਜ ਰਹੇ ਹਨ। ਦੂਰ-ਦੁਰਾਡੇ ਤੋਂ ਲੋਕ ਇਸ ਲੜਕੇ ਦੇ ਦਰਸ਼ਨ ਕਰਨ ਅਤੇ ਇਸ ਤੋਂ ਆਸ਼ੀਰਵਾਦ ਲੈਣ ਆ ਰਹੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖੀਰ ਇਹ ਕਿਹੋ ਜਿਹਾ ਲੜਕਾ ਹੈ, ਜਿਸ ਨੂੰ ਲੋਕ ਪੂਜ ਰਹੇ ਹਨ। ਅਸਲ ''ਚ ਇਸ ਲੜਕੇ ਦੀ ਉਮਰ ਤਾਂ 21 ਸਾਲ ਹੈ ਪਰ ਕੱਦ ਸਿਰਫ 23 ਇੰਚ ਹੈ। ਇਸ ਦੀ ਉਮਰ ਅਤੇ ਇਸ ਦਾ ਭਾਰ ਅੱਜ ਵੀ ਓਨਾਂ ਹੀ ਹੈ ਜਿੰਨਾ 6 ਮਹੀਨੇ ਦੀ ਉਮਰ ''ਚ ਸੀ। ਲੋਕ ਇਸ ਗੱਲ ਦਾ ਵੀ ਦਾਅਵਾ ਕਰ ਰਹੇ ਹਨ ਕਿ ਇਹ ਲੜਕਾ ਦੁਨੀਆਂ ਦਾ ਸਭ ਤੋਂ ਛੋਟੇ ਕੱਦ ਵਾਲਾ ਇਨਸਾਨ ਹੈ। 
ਇਸ ਲੜਕੇ ਦਾ ਨਾਂ ਮਨਪ੍ਰੀਤ ਸਿੰਘ ਹੈ। ਇਸ ਦੀ ਮਾਤਾ ਮਨਜੀਤ ਕੌਰ ਅਤੇ ਪਿਤਾ ਜਗਤਾਰ ਸਿੰੰਘ ਦਾ ਕਹਿਣਾ ਹੈ ਕਿ ਜਦੋਂ ਮਨਪ੍ਰੀਤ ਦਾ ਜਨਮ ਹੋਇਆ ਸੀ ਤਾਂ ਉਦੋਂ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਅਤੇ ਸਾਧਾਰਨ ਸੀ। ਜਦੋਂ ਉਹ 6 ਮਹੀਨੇ ਦਾ ਹੋਇਆ ਤਾਂ ਉਸ ਦਾ ਕੱਦ ਵਧਣਾ ਬੰਦ ਹੋ ਗਿਆ। ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਉਸ ਦਾ ਇਲਾਜ ਕਿਸੇ ਵੱਡੇ ਹਸਪਤਾਲ ''ਚ ਕਰਵਾ ਸਕਦੇ। ਕੁਝ ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਮਨਪ੍ਰੀਤ ਨੂੰ ਥਾਇਰਡ ਦੀ ਬੀਮਾਰੀ ਹੈ। ਇਲਾਜ ਕਾਫੀ ਮਹਿੰਗਾ ਸੀ। ਇਸ ਕਾਰਨ ਉਸ ਦੀ ਬੀਮਾਰੀ ਸਥਾਈ ਹੋ ਗਈ। 
ਅੱਜ ਉਸ ਦੀ ਹਾਲਤ ਅਜਿਹੀ ਹੈ ਕਿ ਉਹ ਨਾ ਤਾਂ ਚੱਲ ਸਕਦਾ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰ ਸਕਦਾ ਹੈ। ਹਾਲਾਂਕਿ ਜਦੋਂ ਉਹ 3 ਸਾਲ ਦਾ ਸੀ ਉਦੋਂ ਤੱਕ ਉਹ ਹੋਲੀ-ਹੋਲੀ ਚੱਲ ਲੈਂਦਾ ਸੀ ਪਰ ਦਿਨ ਪ੍ਰਤੀ ਦਿਨ ਉਸ ਦੀ ਸਿਹਤ ਵਿਗੜਦੀ ਗਈ। ਉਸ ਦੀ ਮਾਂ ਮਨਜੀਤ ਕੌਰ ਦੱਸਦੀ ਹੈ ਕਿ ਉਸ ਦੇ ਰਿਸ਼ਤੇਦਾਰ ਉਸ ਦੇ ਪੁੱਤਰ ਨੂੰ ਭਗਵਾਨ ਦਾ ਰੂਪ ਮੰਨ ਕੇ ਪੂਜਦੇ ਹਨ। ਸਿਰਫ ਰਿਸ਼ਤੇਦਾਰ ਹੀ ਨਹੀਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਲਗਦਾ ਹੈ ਕਿ ਮਨਪ੍ਰੀਤ ਸੱਚ ''ਚ ਉਪਰ ਵਾਲੇ ਦਾ ਹੀ ਕੋਈ ਅੰਸ਼ ਹੈ। ਇਸ ਸੋਚ ਨਾਲ ਲੋਕ ਆਉਂਦੇ ਹਨ ਅਤੇ ਉਸ ਦਾ ਆਸ਼ੀਰਵਾਦ ਲੈਂਦੇ ਹਨ। ਮਨਪ੍ਰੀਤ ਦੇ 2 ਭਰਾ ਵੀ ਹਨ ਜੋ ਅੱਜ ਉਸ ਨਾਲ ਹੀ ਰਹਿੰਦੇ ਹਨ ਅਤੇ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਵੀ ਹਨ।