ਭਾਰਤੀ ਸਾਹਿਤ ਅਕਾਦਮੀ ਨਾਲ ਸਨਮਾਨਿਤ ਤੇ ਉੱਘੇ ਅਨੁਵਾਦਕ ਡਾ. ਮਹਿੰਦਰ ਬੇਦੀ ਨਹੀਂ ਰਹੇ

04/27/2022 10:41:52 AM

ਜੈਤੋ (ਪਰਾਸ਼ਰ) : ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਤੇ ਉੱਘੇ ਅਨੁਵਾਦਕ ਡਾ. ਮਹਿੰਦਰ ਬੇਦੀ ਜੈਤੋ ਦਾ ਬੀਤੀ ਰਾਤ ਇਥੇ ਦਿਹਾਂਤ ਹੋ ਗਿਆ। ਉਹ ਕੁਝ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਨ। ਉਹ ਕਰੀਬ 68 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਬੇਟੀ ਛੱਡ ਗਏ ਹਨ।

ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੇ ਦਰੜੇ 3 ਮੋਟਰਸਾਈਕਲ ਸਵਾਰ

ਡਾ. ਮਹਿੰਦਰ ਬੇਦੀ ਨੇ ਬੀਤੇ 4 ਦਹਾਕਿਆਂ ਦੇ ਸਾਹਿਤਕ ਸਫ਼ਰ ਦੌਰਾਨ ਹਿੰਦੀ ਤੇ ਉਰਦੂ ਤੋਂ ਸੈਂਕੜੇ ਕਹਾਣੀਆਂ, ਨਾਵਲਿਟ, ਨਾਵਲ ਤੇ ਵਾਰਤਕ ਰਚਨਾਵਾਂ ਦਾ ਪੰਜਾਬੀ ’ਚ ਅਨੁਵਾਦ ਕੀਤਾ। ਅਨੁਵਾਦ ਦੀਆਂ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਉਨ੍ਹਾਂ ਵੱਲੋ ਅਸਗਰ ਵਜਾਹਤ ਦੇ ਹਿੰਦੀ ਨਾਵਲ ਦੇ ਪੰਜਾਬੀ ਅਨੁਵਾਦ ‘ਰਾਵੀ ਵਿਰਸਾ’ ਨੂੰ ਪਿਛਲੇ ਸਾਲ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ। ਡਾ. ਮਹਿੰਦਰ ਬੇਦੀ ਦੇ ਵਿਛੋੜੇ ਨਾਲ ਸਾਹਿਤਕ ਦੁਨੀਆ ’ਚ ਇਕ ਵੱਡਾ ਘਾਟਾ ਪਿਆ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : 10ਵੀਂ ਦੇ ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲੈ ਕੀਤੀ ਖ਼ੁਦਕੁਸ਼ੀ

 

Anuradha

This news is Content Editor Anuradha