ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਨਾਕਾਬੰਦੀ ਕਰ ਸ਼ੱਕੀ ਵ੍ਹੀਕਲਾਂ ਦੀ ਕੀਤੀ ਚੈਕਿੰਗ : ਵਿਵੇਕਸ਼ੀਲ ਸੋਨੀ

08/06/2022 7:04:46 PM

ਮੋਹਾਲੀ (ਪਰਦੀਪ) : ਵਿਵੇਕਸ਼ੀਲ ਸੋਨੀ, ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ, ਜ਼ਿਲ੍ਹਾ ਐੱਸ. ਏ. ਐੱਸ. ਨਗਰ ਨੇ ਦੱਸਿਆ ਆਜ਼ਾਦੀ ਦਿਹਾੜੇ ਦੇ ਸਬੰਧ ’ਚ ਐੱਸ. ਐੱਸ. ਸ਼੍ਰੀਵਾਸਤਵਾ, ਆਈ. ਪੀ. ਐੱਸ. ਏ.ਡੀ.ਜੀ.ਪੀ. ਸਕਿਓਰਿਟੀ, ਪੰਜਾਬ ਦੀ ਨਿਗਰਾਨੀ ਹੇਠ ਸਮੁੱਚੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਜਿਗ-ਜੈਗ ਨਾਕਾਬੰਦੀ ਕਰਵਾ ਕੇ ਸ਼ੱਕੀ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਵਾਈ ਗਈ। ਇਹ ਨਾਕਾਬੰਦੀ ਸਮੁੱਚੇ ਜ਼ਿਲ੍ਹੇ ਦੇ ਸਿਟੀ-ਸੀਲਿੰਗ ਪੁਆਇੰਟਾਂ ’ਤੇ ਕਰਵਾਈ ਗਈ। ਸੋਨੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 56 ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ 12 ਵਹੀਕਲ ਮੋਟਰ ਵਹੀਕਲ ਐਕਟ ਤਹਿਤ ਬੰਦ ਕੀਤੇ ਗਏ।

ਇਸ ਚੈਕਿੰਗ ਦੌਰਾਨ ਇਕ ਵਰਨਾ ਕਾਰ ਨੰਬਰ ਸੀ. ਐੱਚ.-01-ਏ. ਐੱਚ.-8293 ’ਚੋਂ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੁਹੱਲਾ ਅਗਵਾੜ ਖੁਵਾਜਾ ਵਾਯੂ, ਜ਼ਿਲ੍ਹਾ ਲੁਧਿਆਣਾ ਅਤੇ ਰਾਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰਬਰ 884 ਲਾਲਾ ਲਾਜਪਤਰਾਏ ਰੋਡ, ਮੁਹੱਲਾ ਧਮਣ, ਜਗਰਾਓਂ ਕੋਲੋਂ ਵੱਖ-ਵੱਖ ਮਾਰਕੇ ਦੀਆਂ 30 ਪੇਟੀਆਂ ਸ਼ਰਾਬ, ਜਿਨ੍ਹਾਂ ’ਤੇ ਫਾਰ ਸੇਲ ਇਨ ਚੰਡੀਗੜ੍ਹ ਓਨਲੀ ਲਿਖਿਆ ਹੈ, ਬਰਾਮਦ ਹੋਣ ’ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 06.08.22 ਅ/ਧ 61,1,14 ਐਕਸਾਈਜ਼ ਐਕਟ ਥਾਣਾ ਫੇਜ਼-8 ਮੋਹਾਲੀ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਨਾਕਾਬੰਦੀ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਵੀ ਲਗਾਤਾਰ ਜਾਰੀ ਰਹੇਗੀ।

Manoj

This news is Content Editor Manoj