ਤੇਜ਼ ਝੱਖੜ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ’ਚ ਬੂਰੀ ਤਰ੍ਹਾਂ ਝੁਲਸੇ ਪਸ਼ੂ, ਇਕ ਗਊ ਦੀ ਮੌਤ

05/18/2023 6:15:27 PM

ਭਵਾਨੀਗੜ੍ਹ (ਕਾਂਸਲ)- ਸਥਾਨਕ ਇਲਾਕੇ ਵਿਖੇ ਬੀਤੀ ਰਾਤ ਆਏ ਤੇਜ਼ ਝੱਖੜ ਕਾਰਨ ਵੱਖ-ਵੱਖ ਪਿੰਡਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਨਾਲ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੇਜ਼ ਝੱਖੜ ਕਾਰਨ ਵੱਡੀ ਗਿਣਤੀ ’ਚ ਬਿਜਲੀ ਦੇ ਖੰਭੇ ਟੁੱਟੇ ਤੇ ਕਈ ਥਾਵਾਂ ਤੇ ਦਰਖ਼ਤ ਟੁੱਟ ਸਨ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਝੱਖੜ ਦੌਰਾਨ ਦਰਖ਼ਤ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਗਏ, ਜਿਸ ਕਾਰਨ ਅੱਧੀ ਰਾਤ ਤੋਂ ਲੈ ਕੇ ਸਵੇਰ ਤੱਕ ਬਿਜਲੀ ਸਪਲਾਈ ਗੁੱਲ ਰਹੀ ਅਤੇ ਸਥਾਨਕ ਸ਼ਹਿਰ ਤੇ ਪਿੰਡਾਂ ਦੇ ਲੋਕਾਂ ਨੂੰ ਬਿਜਲੀ-ਪਾਣੀ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਆਏ ਤੇਜ਼ ਝੱਖੜ ਕਾਰਨ ਨੇੜਲੇ ਪਿੰਡ ਬੀਬੜੀ ਵਿਖੇ ਦਲਿਤ ਵਰਗ ਨਾਲ ਸਬੰਧਤ ਇਕ ਵਿਅਕਤੀ ਜੱਗਾ ਸਿੰਘ ਸਿੰਘ ਪੁੱਤਰ ਛੋਟਾ ਸਿੰਘ ਦੇ ਪਸ਼ੂਆਂ ਦੇ ਰੱਖ ਰਖਾ ਵਾਲੇ ਬਰਾਂਡੇ ਨੂੰ ਅੱਗ ਲੱਗ ਗਈ, ਜਿਸ ਕਾਰਨ ਉਸ ਦੀਆਂ ਦੋ ਗਊਆਂ ਤੇ ਇਕ ਮੱਝ ਬੂਰੀ ਤਰ੍ਹਾਂ ਝੁਲਸੇ ਗਈ। ਇਸ ਦੌਰਾਨ ਇਕਗਊ ਦੀ ਮੌਕੇ ’ਤੇ ਮੌਤ ਹੋ ਗਈ। ਜੱਗਾ ਸਿੰਘ ਨੇ ਦੱਸਿਆ ਕਿ ਇਸ ਘਟਨਾ ’ਚ ਪਸ਼ੂਆਂ ਤੋਂ ਇਲਾਵਾ ਉਸ ਦੇ 2-3 ਤੂੜੀ ਵਾਲੇ ਕੁੱਪ, ਬਰਾਂਡੇ ’ਚ ਪਈ ਤੂੜੀ ਸੜ ਕੇ ਸੁਵਾਹ ਹੋ ਗਈ ਤੇ ਬਰਾਂਡੇ ਦੀ ਛੱਤ ਵੀ ਅੱਗ ਦੀ ਭੇਟਾ ਚੜ੍ਹ ਗਈ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨਦਾਰ ਨੂੰ ਨੰਗਾ ਕਰ ਕੇ ਮਾਰੇ ਬੇਸਬਾਲ, ਵੀਡੀਓ ਵਾਇਰਲ

ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ‘ਚ ਉਸ ਦਾ 2 ਲੱਖ ਰੁਪੈ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਿੰਡ ਵਾਸੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਲਈ ਕਾਫ਼ੀ ਜਦੋ ਜਹਿਦ ਕੀਤੀ ਗਈ ਤੇ ਫਿਰ ਫ਼ਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- ਪੰਜਾਬ ਦਾ ਮਾਡਲ ਪਿੰਡ 'ਰਣਸੀਂਹ ਕਲਾਂ', ਇਥੇ ਲਾਇਬ੍ਰੇਰੀ 'ਚ ਪੜ੍ਹਨ ਦੇ ਮਿਲਦੇ ਨੇ ਪੈਸੇ, ਜਾਣੋ ਹੋਰ ਖੂਬੀਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan