ਨੌਜਵਾਨ ਨੇ ਸਹੁਰਾ ਪਰਿਵਾਰ 'ਤੇ ਲਾਏ ਗੰਭੀਰ ਇਲਜ਼ਾਮ, ਨਹਿਰ ਕਿਨਾਰਿਓਂ ਮਿਲਿਆ ਮੋਟਰਸਾਈਕਲ

02/11/2021 5:20:27 PM

ਸਾਦਿਕ (ਪਰਮਜੀਤ): ਬੀਤੇ ਕੱਲ੍ਹ ਸਾਦਿਕ ਨੇੜੇ ਪਿੰਡ ਦੀਪ ਸਿੰਘ ਵਾਲਾ ਦੇ ਇੱਕ ਨੌਜਵਾਨ ਵੱਲੋਂ ਵੀਡੀਓ ਰਾਹੀਂ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ 'ਤੇ ਸਹੁਰੇ ਪਰਿਵਾਰ ਨੂੰ ਦੱਸਿਆ ਹੈ। ਇਸ ਸਬੰਧੀ ਥਾਣਾ ਸਾਦਿਕ ਵਿਖੇ ਨੌਜਵਾਨ ਗੁਰਪਿਆਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਪੁੱਤਰ ਸਾਧੂ ਸਿੰਘ ਨੇ ਦਰਖ਼ਾਸਤ ਦੇ ਕੇ ਪੁੱਤਰ ਨੂੰ ਲੱਭਣ ਦੀ ਮੰਗ ਕੀਤੀ ਹੈ। ਆਪਣੇ ਬਿਆਨਾਂ ਵਿੱਚ ਪੀੜਤ ਨੇ ਕਿਹਾ ਕਿ ਸ਼ਾਮ ਨੂੰ ਤਕਰੀਬਨ 3 ਵਜੇ ਮੇਰਾ ਮੁੰਡਾ ਮੋਟਰਸਾਈਕਲ  ਕੰਮ 'ਤੇ ਚਲਾ ਗਿਆ। ਉਸ ਦੇ ਸਹੁਰਾ ਪਰਿਵਾਰ ਵੱਲੋਂ ਮੁੰਡੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਗੁਰਪਿਆਰ ਦੇ ਦੋ ਬੱਚੇ ਮੁੰਡਾ ਤੇ ਕੁੜੀ ਹਨ। ਸਾਨੂੰ ਉਸ ਦਾ ਸਾਮਾਨ ਨਹਿਰ ਦੇ ਕੰਢੇ ਤੋਂ ਮਿਲਿਆ ਹੈ ਪਰ ਉਹ ਸਾਨੂੰ ਹਾਲੇ ਤੱਕ ਨਹੀਂ ਮਿਲਿਆ। ਉਨਾਂ ਮੰਗ ਕੀਤੀ ਕਿ ਮੇਰੇ ਮੁੰਡੇ ਦੀ ਭਾਲ ਕੀਤੀ ਜਾਵੇ। 

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, ਹਰਪਾਲ ਸਿੰਘ ਸੰਘਾ ਨੂੰ ਕੀਤਾ ਬਹਾਲ

ਜ਼ਿਕਰਯੋਗ ਹੈ ਕਿ ਨੌਜਵਾਨ ਗੁਰਪਿਆਰ ਸਿੰਘ ਮੋਟਰ ਸਾਈਕਲ ਲੈ ਕੇ ਨਹਿਰ ਕਿਨਾਰੇ ਪੁੱਜਾ ਤੇ ਵੀਡੀਓ ਰਾਹੀਂ ਆਪਣੇ ਦੋਸਤ ਗੋਪੀ ਨੂੰ ਕਹਿ ਰਿਹਾ ਹੈ ਕਿ ਮੇਰਾ ਮੋਟਰ ਸਾਈਕਲ ਨਹਿਰ 'ਤੇ ਖੜ੍ਹਾ ਹੈ ਤੇ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੀ ਪਤਨੀ ਤੇ ਸਹੁਰਾ ਪਰਿਵਾਰ ਹੈ, ਉਨ੍ਹਾਂ ਨੇ ਮੇਰੀ ਇੱਕ ਨਹੀਂ ਸੁਣੀ ਤੇ ਬਹੁਤ ਗੱਲਾਂ ਕੀਤੀਆਂ ਹਨ, ਚੰਗਾ ਗੁੱਡ ਬਾਏ। ਇਹ ਵੀਡੀਓ ਦੇਖਣ ਤੋਂ ਬਾਅਦ ਪਰਿਵਾਰ ਸਮੇਤ ਹਰ ਕੋਈ ਚੌਕਸ ਹੋ ਗਿਆ ਹੈ ਤੇ ਨੌਜਵਾਨ ਦੀ ਭਾਲ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਵਿਕਣ ਲੱਗੇ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ 

ਕੀ ਕਹਿੰਦੇ ਹਨ ਥਾਣਾ ਮੁਖੀ
ਇਸ ਸਬੰਧੀ ਐਸ.ਐਸ.ਓ. ਰਾਜਬੀਰ ਸਿੰਘ ਸਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੀ ਦਰਖ਼ਾਸਤ ਮਿਲੀ ਹੈ,ਪਰ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਮੁੰਡੇ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: ਟਵਿੱਟਰ ਵਲੋਂ ਕਿਸਾਨੀ ਦੀ ਬਾਤ ਪਾਉਂਦੇ ਅਕਾਊਂਟ ਹਟਾਉਣ ਨੂੰ ਸਿੱਧੂ ਨੇ ਆਖਿਆ ‘ਤਾਨਾਸ਼ਾਹੀ’

Shyna

This news is Content Editor Shyna