10 ਹਜ਼ਾਰ ਲਿਟਰ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ, 7 ਗ੍ਰਿਫਤਾਰ

10/23/2019 1:08:47 AM

ਮਾਨਸਾ, (ਸੰਦੀਪ ਮਿੱਤਲ)- ਪੰਜਾਬ ਪੁਲਸ ਵੱਲੋਂ ਹਰਿਆਣਾ ’ਚ ਸਰਚ ਵਾਰੰਟ ’ਤੇ ਰੇਡ ਕਰ ਕੇ 10 ਹਜ਼ਾਰ ਲਿਟਰ ਲਾਹਣ, 150 ਲਿਟਰ ਸ਼ਰਾਬ ਨਾਜਾਇਜ਼ ਤੇ ਕਸੀਦ ਵਾਲੇ ਸਾਮਾਨ ਦੀ ਵੱਡੇ ਪੱਧਰ ’ਤੇ ਬਰਾਮਦਗੀ ਕਰ ਕੇ 7 ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕਰਨ ਦਾ ਸਮਾਚਾਰ ਹੈ।

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਰਦੂਲਗਡ਼੍ਹ ਦੀ ਪੁਲਸ ਪਾਰਟੀ ਵੱਲੋੋਂ ਸ਼ਰਾਬ ਦੇ ਦਰਜ ਹੋਏ ਮੁਕੱਦਮੇ ’ਚ ਗ੍ਰਿਫਤਾਰ ਵਿਅਕਤੀ ਗੁਰਮੇਜ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਝੰਡਾਂ ਕਲਾਂ ਜੋੋ ਹਰਿਆਣਾ ਪ੍ਰਾਂਤ ’ਚੋੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਸੀ, ਦੀ ਪੁੱਛਗਿੱਛ ’ਤੇ ਮਾਣਯੋੋਗ ਅਦਾਲਤ ਐੱਸ. ਡੀ. ਜੇ. ਐੱਮ. ਸਰਦੂਲਗਡ਼੍ਹ ਪਾਸੋੋਂ ਸਰਚ ਵਾਰੰਟ ਹਾਸਲ ਕਰ ਕੇ ਹਰਿਆਣਾ ’ਚ ਰੇਡ ਕਰ ਕੇ ਵੱਖ-ਵੱਖ ਥਾਣਿਆਂ ਦੀਆਂ ਪੁਲਸ ਪਾਰਟੀਆਂ ਨੇ ਸੋਨਾ ਸਿੰਘ ਪੁੱਤਰ ਚਾਨਣ ਸਿੰਘ, ਚਾਨਣ ਸਿੰਘ ਪੁੱਤਰ ਤਾਰਾ ਸਿੰਘ, ਕਸ਼ਮੀਰ ਸਿੰਘ ਪੁੱਤਰ ਮੰਨਤਾ ਸਿੰਘ, ਓਮ ਪ੍ਰਕਾਸ਼ ਪੁੱਤਰ ਰਾਮ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਪੁੱਤਰਾਨ ਅਮਰ ਸਿੰਘ ਵਾਸੀਆਨ ਚੱਕ ਥਰਾਜ ਢਾਣੀ ਪਿੰਡ ਰੰਗਾਂ (ਹਰਿਆਣਾ) ਨੂੰ ਕਾਬੂ ਕੀਤਾ ਅਤੇ ਸਰਚ ਕਰਨ ’ਤੇ 10,000 ਲਿਟਰ ਲਾਹਣ, 150 ਲਿਟਰ ਨਾਜਾਇਜ਼ ਸ਼ਰਾਬ ਤੇ ਸ਼ਰਾਬ ਤੇ ਕਸੀਦ ਕਰਨ ਵਾਲਾ ਸਾਮਾਨ (4 ਗੈਸ ਸਿਲੰਡਰ, 2 ਭੱਠੀਆਂ, 2 ਵੱਡੇ ਪਤੀਲੇ, 2 ਵੱਡੇ ਟੱਬ) ਮੌੌਕੇ ’ਤੇ ਬਰਾਮਦ ਕੀਤਾ ਗਿਆ। ਜ਼ਿਲਾ ਪੁਲਸ ਮੁਖੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਮਾਣਯੋੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।