ਹੋਟਲ ਪਾਰਟਨਰਾਂ ਵਿਚਾਲੇ ਪੈਸਿਆਂ ਕਾਰਨ ਹੋਇਆ ਵਿਵਾਦ, ਇਕ ਨੇ ਦੂਜੇ ਦਾ ਕਿਰਚ ਮਾਰ ਕੇ ਕੀਤਾ ਕਤਲ

12/30/2023 1:03:01 AM

ਜ਼ੀਰਕਪੁਰ (ਅਸ਼ਵਨੀ)– ਓਲਡ ਕਾਲਕਾ ਰੋਡ ’ਤੇ ਠੇਕੇ ’ਤੇ ਲਏ ਇਕ ਹੋਟਲ ਦੇ ਦੋ ਹਿੱਸੇਦਾਰਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਇਕ ਸਾਥੀ ਨੇ ਦੂਜੇ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੌਤਮ ਵਾਸੀ ਸੈਕਟਰ-31 ਚੰਡੀਗੜ੍ਹ (ਅਸਲ ਵਾਸੀ ਯੂ.ਪੀ.) ਅਤੇ ਨਿਖਿਲ ਵਾਸੀ ਮਨੀਮਾਜਰਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਪੁਰਾਣੀ ਕਾਲਕਾ ਰੋਡ ’ਤੇ ਸਥਿਤ ਹੋਟਲ 'ਦਿ ਰਾਇਲ ਗਲੈਕਸੀ' ਨੂੰ ਸ਼ਿਵਮ ਸ਼ੁਕਲਾ ਅਤੇ ਕਤਲ ਦਾ ਮੁਲਜ਼ਮ ਗੌਤਮ ਉਰਫ਼ ਸ਼ਿਵਮ ਆਰੀਆ ਲੀਜ਼ ’ਤੇ ਲੈ ਕੇ ਚਲਾ ਰਹੇ ਸਨ। ਦੋਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਕਤਲ ਦਾ ਮੁਲਜ਼ਮ ਗੌਤਮ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਜਲਦੀ ਅਮੀਰ ਬਣਨਾ ਚਾਹੁੰਦਾ ਸੀ, ਪਰ ਸ਼ਿਵਮ ਨੇ ਸਾਫ਼ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ

ਵੀਰਵਾਰ ਦੁਪਹਿਰ ਕਰੀਬ 3 ਵਜੇ ਜਦੋਂ ਇਹ ਦੋਵੇਂ ਹੋਟਲ ਆਏ ਤਾਂ ਸ਼ਿਵਮ ਨੂੰ ਧਮਕੀਆਂ ਦੇਣ ਲੱਗ ਗਏ, ਪਰ ਸ਼ਿਵਮ ਨੇ ਦੋਵਾਂ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੇ ਤਰੀਕੇ ਨਾਲ ਹੋਟਲ ਵਿਚ ਕੰਮ ਕਰਦਾ ਰਿਹਾ। ਬੀਤੀ ਰਾਤ ਗੌਤਮ ਤੇ ਨਿਖਿਲ ਹੋਰ ਦੋਸਤਾਂ ਨਾਲ ਹੋਟਲ ਪਹੁੰਚੇ। ਸ਼ਿਵਮ ਨਾਲ ਗੱਲ ਮੰਨਣ ਦੀ ਜ਼ਿੱਦ ਕੀਤੀ, ਜਿਸ ਕਾਰਣ ਦੋਵਾਂ ਵਿਚਾਲੇ ਝਗੜਾ ਹੋ ਗਿਆ। 

ਕੁਝ ਹੀ ਦੇਰ ਵਿਚ ਉਸ ਦੇ ਦੋਸਤਾਂ ਨੇ ਸ਼ਿਵਮ ਨੂੰ ਫੜ ਲਿਆ ਅਤੇ ਗੌਤਮ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸ਼ਿਵਮ ਦੇ ਪੇਟ ਅਤੇ ਸਿਰ ਵਿਚ ਕਿਰਚ ਨਾਲ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ। ਇਸ ਤੋਂ ਬਾਅਦ ਉਹ ਕਾਰ ਵਿਚ ਫਰਾਰ ਹੋ ਗਏ। ਸ਼ਿਵਮ ਦੇ ਰਿਸ਼ਤੇਦਾਰ ਨੀਰਜ ਤਿਵਾੜੀ (ਜੋ ਹੋਟਲ ਵਿਚ ਕੰਮ ਕਰਦਾ ਹੈ) ਨੇ ਦੇਖਿਆ ਅਤੇ ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਇਸ ਦੌਰਾਨ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਖੂਨ ਨਾਲ ਲਥਪਥ ਸ਼ਿਵਮ ਸ਼ੁਕਲਾ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਕਬਾੜ ਵੇਚ ਕੇ ਹੀ ਕਮਾ ਲਏ 1163 ਕਰੋੜ, ਇੰਨੇ ’ਚ ਤਾਂ 2 ਵਾਰ ਚੰਨ ’ਤੇ ਜਾ ਸਕਦਾ ਸੀ ਚੰਦਰਯਾਨ-3!

11 ਘੰਟੇ ਬਾਅਦ ਮੁਲਜ਼ਮਾਂ ਨੂੰ ਚੰਡੀਗੜ੍ਹ ਤੋਂ ਫੜ੍ਹਿਆ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੌਤਮ ਆਪਣੇ ਸਾਥੀਆਂ ਸਮੇਤ ਕਾਰ ਵਿਚ ਚੰਡੀਗੜ੍ਹ ਵੱਲ ਭੱਜ ਗਿਆ। ਪੁਲਸ ਨੇ ਦੇਰ ਰਾਤ ਤਲਾਸ਼ੀ ਮੁਹਿੰਮ ਚਲਾਈ। ਮੋਬਾਈਲ ਸਰਵਿਲੈਂਸ ’ਤੇ ਲਗਾ ਕੇ ਮੁਲਜ਼ਮਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਪੁਲਸ ਨੇ ਜਾ ਕੇ ਮੁਲਜ਼ਮਾਂ ਦੇ ਪਤੇ ’ਤੇ ਛਾਪੇਮਾਰੀ ਕੀਤੀ, ਜਿੱਥੋਂ ਗੌਤਮ ਅਤੇ ਨਿਖਿਲ ਨੂੰ ਪੁਲਸ ਗ੍ਰਿਫ਼ਤਾਰ ਕਰਕੇ ਜ਼ੀਰਕਪੁਰ ਥਾਣੇ ਲਿਆਈ। ਮੁਲਜ਼ਮਾਂ ਕੋਲੋਂ ਮਾਮਲੇ ਵਿਚ ਨਾਮਜ਼ਦ ਬਾਕੀ ਮੁਲਜ਼ਮਾਂ ਦਾ ਪਤਾ ਲਾਉਣ ਲਈ ਪੁੱਛਗਿੱਛ ਚਲ ਰਹੀ ਹੈ।

ਇਹ ਵੀ ਪੜ੍ਹੋ- ਲੜਾਈ 'ਚ ਸਾਥ ਨਾ ਦਿੱਤਾ ਤਾਂ ਦੋਸਤ ਨੇ ਹੀ ਦੋਸਤ ਦੇ ਸਿਰ 'ਚ ਮਾਰੀ ਇੱਟ, ਹਾਲਤ ਗੰਭੀਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh